ਸਰਕਾਰ ਹਰ ਚੀਜ਼ ਲਈ ਹੈ ਜਵਾਬਦੇਹ- ਕੰਗਨਾ ਰਣੌਤ
ਨਵੀਂ ਦਿੱਲੀ, 20 ਜੁਲਾਈ- ਵਿਰੋਧੀ ਧਿਰ ਵਲੋਂ ਉਠਾਏ ਜਾ ਰਹੇ ਮੁੱਦਿਆਂ 'ਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਕਿਹਾ ਕਿ ਸੰਸਦ ਸੈਸ਼ਨ ਇਸ ਲਈ ਬੁਲਾਏ ਜਾਂਦੇ ਹਨ ਤਾਂ ਜੋ ਅਸੀਂ ਸਾਰੇ ਮੁੱਦਿਆਂ 'ਤੇ ਵਿਸਥਾਰ ਨਾਲ ਚਰਚਾ ਕਰ ਸਕੀਏ। ਸਰਕਾਰ ਹਰ ਚੀਜ਼ ਲਈ ਜਵਾਬਦੇਹ ਹੈ ਅਤੇ ਇਸ ਲਈ ਸੈਸ਼ਨ ਆਯੋਜਿਤ ਕੀਤਾ ਜਾਂਦਾ ਹੈ। ਅਸੀਂ ਚਾਹੁੰਦੇ ਹਾਂ ਕਿ ਸੰਸਦ ਕੰਮ ਕਰੇ ਅਤੇ ਉਹ ਉੱਥੇ ਆਪਣੇ ਮੁੱਦੇ ਉਠਾਉਣ ਪਰ ਜੇਕਰ ਉਹ ਵਿਘਨ ਪਾਉਂਦੇ ਹਨ, ਤਾਂ ਇਹ ਸਹੀ ਨਹੀਂ ਹੈ। ਇਹ ਸਰਕਾਰ ਦਾ ਅਧਿਕਾਰ ਹੈ ਕਿ ਉਹ ਇਹ ਫ਼ੈਸਲਾ ਕਰੇ ਕਿ ਉਹ ਕਿਵੇਂ ਕੰਮ ਕਰਨਾ ਚਾਹੁੰਦੀ ਹੈ। ਤੁਸੀਂ ਸਰਕਾਰ ’ਤੇ ਦਬਾਅ ਨਹੀਂ ਪਾ ਸਕਦੇ।
ਡੀ.ਐਮ.ਕੇ. 'ਤੇ ਕੰਗਨਾ ਰਣੌਤ ਨੇ ਕਿਹਾ ਕਿ ਹੌਲੀ-ਹੌਲੀ, ਉਹ ਸਾਰੇ ਭਾਜਪਾ ਅਤੇ ਸਨਾਤਨ ਸੱਭਿਆਚਾਰ ਵਿਚ ਆ ਜਾਣਗੇ ਕਿਉਂਕਿ ਇਹ ਸਾਡੀ ਆਪਣੀ ਸੰਸਕ੍ਰਿਤੀ ਹੈ। ਬਾਕੀ ਦੁਨੀਆ ਤੋਂ ਉਧਾਰ ਲਿਆ ਗਿਆ ਹੈ।
;
;
;
;
;
;
;