JALANDHAR WEATHER

ਸਕੂਲ ਤੋਂ ਪੋਤਰਾ ਲੈ ਕੇ ਆ ਰਹੀ ਮਹਿਲਾ ਦਾ ਕੰਨ ਵੱਢ ਕੇ ਸੋਨੇ ਦੀ ਵਾਲੀ ਲੁੱਟੀ, ਲੁਟੇਰੇ ਫਰਾਰ

ਅਜਨਾਲਾ, (ਅੰਮ੍ਰਿਤਸਰ), 20 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)–ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਕਸਬਾ ਅਜਨਾਲਾ ਵਿਚ ਦਿਨ-ਦਿਹਾੜੇ ਲੁੱਟ ਦੀ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਬੀਤੇ ਦਿਨ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਸਕੂਲ ਤੋਂ ਆਪਣੇ 4 ਸਾਲਾ ਪੋਤੇ ਨੂੰ ਲੈ ਕੇ ਘਰ ਵਾਪਸ ਆ ਰਹੇ ਇਕ ਬਜ਼ੁਰਗ ਜੋੜੇ ਨੂੰ ਨਿਸ਼ਾਨਾ ਬਣਾਇਆ। ਲੁਟੇਰਿਆਂ ਨੇ ਬਜ਼ੁਰਗ ਮਹਿਲਾ ’ਤੇ ਹਮਲਾ ਕਰਦਿਆਂ ਉਸ ਦਾ ਕੰਨ ਵੱਢ ਦਿੱਤਾ ਅਤੇ ਸੋਨੇ ਦੀ ਵਾਲੀ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਹਮਲੇ ਵਿਚ ਮਹਿਲਾ ਗੰਭੀਰ ਜ਼ਖ਼ਮੀ ਹੋ ਗਈ, ਜਿਸ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਬਜ਼ੁਰਗ ਜੋੜੇ ਵਲੋਂ ਇਸ ਘਟਨਾ ਸੰਬੰਧੀ ਥਾਣਾ ਅਜਨਾਲਾ ਦੀ ਪੁਲਿਸ ਨੂੰ ਲਿਖਤੀ ਤੌਰ ’ਤੇ ਸੂਚਿਤ ਕੀਤਾ ਗਿਆ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ