ਉੱਤਰ ਪ੍ਰਦੇਸ਼ ’ਚ ਮਾਨਸੂਨ ਸਰਗਰਮ, 10 ਜ਼ਿਲ੍ਹਿਆਂ ਲਈ ਭਾਰੀ ਮੀਂਹ ਦਾ ਅਲਰਟ
ਉੱਤਰ ਪ੍ਰਦੇਸ਼, 18 ਜੁਲਾਈ- ਉੱਤਰ ਪ੍ਰਦੇਸ਼ ਵਿਚ ਪੂਰਵਾਂਚਲ ਦੇ ਨਾਲ-ਨਾਲ ਦੱਖਣੀ ਯੂਪੀ ਅਤੇ ਪੂਰਵਾਂਚਲ ਦੇ ਕਈ ਜ਼ਿਲ੍ਹਿਆਂ ਵਿਚ ਸ਼ਨੀਵਾਰ ਨੂੰ ਚੰਗੀ ਬਾਰਿਸ਼ ਹੋਈ। ਗੋਰਖਪੁਰ 'ਚ ਸਭ ਤੋਂ ਵੱਧ 141.6 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਇਸ ਤੋਂ ਇਲਾਵਾ ਮਿਰਜ਼ਾਪੁਰ 'ਚ 80 ਮਿਲੀਮੀਟਰ, ਲਖੀਮਪੁਰ ਖੇੜੀ 'ਚ 70.4 ਮਿਲੀਮੀਟਰ, ਵਾਰਾਣਸੀ 'ਚ 64 ਮਿਲੀਮੀਟਰ ਅਤੇ ਸੁਲਤਾਨਪੁਰ 'ਚ 58 ਮਿਲੀਮੀਟਰ ਬਾਰਿਸ਼ ਹੋਈ। ਪੱਛਮੀ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿਚ ਵੀ ਹਲਕੀ ਤੋਂ ਦਰਮਿਆਨੀ ਬਾਰਿਸ਼ ਦਰਜ ਕੀਤੀ ਗਈ, ਜਿਸ ਨਾਲ ਲੋਕਾਂ ਨੂੰ ਨਮੀ ਅਤੇ ਗਰਮੀ ਤੋਂ ਰਾਹਤ ਮਿਲੀ।
ਮੌਸਮ ਵਿਗਿਆਨ ਕੇਂਦਰ, ਲਖਨਊ ਨੇ ਐਤਵਾਰ ਨੂੰ ਮਹਾਰਾਜਗੰਜ, ਸਿਧਾਰਥਨਗਰ, ਬਲਰਾਮਪੁਰ ਸਮੇਤ 10 ਜ਼ਿਲ੍ਹਿਆਂ ਵਿਚ ਬਹੁਤ ਜ਼ਿਆਦਾ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਇਸ ਤੋਂ ਇਲਾਵਾ 23 ਜ਼ਿਲ੍ਹਿਆਂ ਵਿਚ ਭਾਰੀ ਮੀਂਹ ਦਾ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ ਅਤੇ 45 ਜ਼ਿਲ੍ਹਿਆਂ ਵਿਚ ਗਰਜ ਅਤੇ ਬਿਜਲੀ ਡਿੱਗਣ ਦੀ ਚੇਤਾਵਨੀ ਦਿੱਤੀ ਗਈ ਹੈ।
ਮੌਸਮ ਵਿਭਾਗ ਦੇ ਸੀਨੀਅਰ ਵਿਗਿਆਨੀ ਅਤੁਲ ਕੁਮਾਰ ਸਿੰਘ ਨੇ ਦੱਸਿਆ ਕਿ 19 ਤੋਂ 21 ਜੁਲਾਈ ਤੱਕ ਸੂਬੇ ਦੇ ਪੂਰਬੀ ਅਤੇ ਪੱਛਮੀ ਦੋਹਾਂ ਹਿੱਸਿਆਂ ਵਿਚ ਮਾਨਸੂਨ ਵਧੇਰੇ ਸਰਗਰਮ ਰਹੇਗਾ। ਇਸ ਦੌਰਾਨ ਜ਼ਿਆਦਾਤਰ ਜ਼ਿਲਿਆਂ 'ਚ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਪੂਰੇ ਸੂਬੇ 'ਚ ਬਾਰਿਸ਼ ਦੀਆਂ ਗਤੀਵਿਧੀਆਂ 'ਚ ਹੋਰ ਵਾਧਾ ਹੋਵੇਗਾ।
;
;
;
;
;
;
;
;
;