ਰਾਸ਼ਟਰਪਤੀ ਦਰੋਪਦੀ ਮੁਰਮੂ ਤਿੰਨ ਦੇਸ਼ਾਂ ਦੇ ਦੌਰੇ ਲਈ ਰਵਾਨਾ
ਨਵੀਂ ਦਿੱਲੀ, 19 ਜੁਲਾਈ - ਰਾਸ਼ਟਰਪਤੀ ਦਰੋਪਦੀ ਮੁਰਮੂ ਆਪਣੇ ਤਿੰਨ ਦੇਸ਼ਾਂ ਦੇ ਦੌਰੇ ਲਈਰਵਾਨਾ ਹੋ ਗਏ। ਆਪਣੀ ਫੇਰੀ ਦੇ ਪਹਿਲੇ ਪੜਾਅ ਦੌਰਾਨ, ਰਾਸ਼ਟਰਪਤੀ ਮੁਰਮੂ 20 ਜੁਲਾਈ ਨੂੰ ਮੋਲਡੋਵਾ ਦੀ ਯਾਤਰਾ ਕਰਨਗੇ। ਇਹ ਕਿਸੇ ਭਾਰਤੀ ਰਾਸ਼ਟਰਪਤੀ ਦੁਆਰਾ ਮੋਲਡੋਵਾ ਦਾ ਪਹਿਲਾ ਦੌਰਾ ਹੈ।
ਇਸ ਤੋਂ ਬਾਅਦ ਉਹ 21 ਤੋਂ 22 ਜੁਲਾਈ ਤੱਕ ਉੱਤਰੀ ਮੈਸੇਡੋਨੀਆ ਦਾ ਦੌਰਾ ਕਰਨਗੇ। ਇਹ ਵੀ ਕਿਸੇ ਭਾਰਤੀ ਰਾਸ਼ਟਰਪਤੀ ਦੁਆਰਾ ਉੱਤਰੀ ਮੈਸੇਡੋਨੀਆ ਦਾ ਪਹਿਲਾ ਦੌਰਾਹੋਵੇਗਾ।
ਰਾਸ਼ਟਰਪਤੀ ਮੁਰਮੂ 23 ਤੋਂ 25 ਜੁਲਾਈ ਤੱਕ ਰੋਮਾਨੀਆ ਦੀ ਯਾਤਰਾ ਨਾਲ ਆਪਣੇ ਦੌਰੇ ਦਾ ਅੰਤ ਕਰਨਗੇ। ਇਹ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਦੇ ਅੰਤਰਾਲ ਤੋਂ ਬਾਅਦ ਭਾਰਤ ਦੇ ਰਾਸ਼ਟਰਪਤੀ ਦੁਆਰਾ ਰੋਮਾਨੀਆ ਦਾ ਪਹਿਲਾ ਦੌਰਾ ਹੋਵੇਗਾ।
;
;
;
;
;
;
;
;
;