ਰਾਜਪੁਰਾ ਵਿਖੇ 22 ਜੁਲਾਈ ਨੂੰ ਕੱਢੀ ਜਾ ਰਹੀ ਹੈ ਵਿਸ਼ਾਲ ਜਗਨ ਨਾਥ ਰਥ ਯਾਤਰਾ
ਰਾਜਪੁਰਾ (ਪਟਿਆਲਾ) 19 ਜੁਲਾਈ (ਰਣਜੀਤ ਸਿੰਘ) - ਰਾਜਪੁਰਾ ਵਿਖੇ 22 ਜੁਲਾਈ ਨੂੰ ਭਗਵਾਨ ਜਗਨਨਾਥ ਜੀ ਦੇ ਸੰਬੰਧ ਵਿਚ ਵਿਸ਼ਾਲ ਰਥ ਯਾਤਰਾ ਕੱਢੀ ਜਾ ਰਹੀ ਹੈ। ਇਸ ਯਾਤਰਾ ਵਿਚ ਪੰਜਾਬ ਸਮੇਤ ਹੋਰਨਾਂ ਸੂਬਿਆਂ ਤੋਂ ਸ਼ਰਧਾਲੂ ਸ਼ਿਰਕਤ ਕਰਨਗੇ। ਇਹ ਰਥ ਯਾਤਰਾ ਰਾਜਪੁਰਾ ਵਿਚ ਪਹਿਲੀ ਵਾਰ ਕੱਢੀ ਜਾ ਰਹੀ ਹੈ ਹੈ। ਇਸ ਸੰਬੰਧ ਦੇ ਵਿਚ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਰੱਥ ਯਾਤਰਾ ਬਹਾਵਲਪੁਰ ਭਵਨ ਤੋਂ ਸ਼ੁਰੂ ਹੋ ਕੇ ਵੱਖ ਵੱਖ ਮੰਦਰਾਂ ਅਤੇ ਬਾਜ਼ਾਰਾਂ ਵਿਚ ਜਾਵੇਗੀ ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਰਥ ਯਾਤਰਾ ਵਿਚ 50 ਹਜ਼ਾਰ ਦੇ ਕਰੀਬ ਸ਼ਰਧਾਲੂਆਂ ਦੇ ਪੁੱਜਣ ਦੀ ਉਮੀਦ ਹੈ
;
;
;
;
;
;
;
;
;