4 ਦਿਨਾਂ ਤੋਂ ਨੌਜਵਾਨ ਲਾਪਤਾ
ਫ਼ਤਿਹਗੜ੍ਹ ਚੂੜੀਆਂ (ਗੁਰਦਾਸਪੁਰ), 21 ਜੁਲਾਈ - (ਅਵਤਾਰ ਸਿੰਘ ਰੰਧਾਵਾ) - ਨਜ਼ਦੀਕੀ ਪਿੰਡ ਮਾਲੇਵਾਲ ਦਾ ਨੌਜਵਾਨ ਜਸਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਬੀਤੀ 18 ਜੁਲਾਈ ਨੂੰ ਸਵੇਰੇ 9 ਵਜੇ ਬਸ ਰਾਹੀਂ ਫ਼ਤਹਿਗੜ੍ਹ ਚੂੜੀਆਂ ਤੋਂ ਅੰਮ੍ਰਿਤਸਰ ਨੂੰ ਗਿਆ ਸੀ,ਹਾਲੇ ਤੱਕ ਵਾਪਸ ਨਹੀਂ ਪਹੁੰਚਾ। ਪਰਿਵਾਰਿਕ ਮੈਂਬਰਾਂ ਤੇ ਰਿਸ਼ਤੇਦਾਰਾਂ ਵਲੋਂ ਇਧਰ ਉਧਰ ਬਹੁਤ ਭੱਜਦੌੜ ਕੀਤਿਆਂ ਵੀ ਉਸ ਦਾ ਕੋਈ ਪਤਾ ਨਹੀਂ ਲੱਗ ਰਿਹਾ ਕਿ ਉਹ ਕਿੱਥੇ ਹੈ,ਜਿਸ ਕਰਕੇ ਉਹ ਪ੍ਰੇਸ਼ਾਨੀ ਦੇ ਆਲਮ ਵਿਚ ਹਨ। ਜਾਣਕਾਰੀ ਮੁਤਾਬਿਕ ਉਕਤ ਨੌਜਵਾਨ ਨੇ ਨੀਟ ਦਾ ਟੈਸਟ ਦਿੱਤਾ ਸੀ ਜਾਂ ਤਾਂ ਥੋੜੇ ਨੰਬਰ ਘੱਟ ਆਉਣ ਕਰਕੇ ਉਹ ਟੈਨਸ਼ਨ ਲੈ ਗਿਆ ਹੈ। ਨੌਜਵਾਨ ਦਾ ਕੁਝ ਵੀ ਪਤਾ ਨਾ ਲੱਗਣ ਕਰਕੇ ਜਿਥੇ ਪਰਿਵਾਰਿਕ ਮੈਂਬਰ ਪ੍ਰੇਸ਼ਾਨ ਹਨ ਉੱਥੇ ਰਿਸ਼ਤੇਦਾਰ ਅਤੇ ਪਿੰਡ ਮਾਲੇਵਾਲ ਦੇ ਵਸਨੀਕ ਵੀ ਫਿਕਰਮੰਦ ਹਨ।
;
;
;
;
;
;
;
;