JALANDHAR WEATHER

ਕਿਸਾਨ ਮੋਰਚਾ ਹੋਇਆ ਖ਼ਤਮ, ਸ਼ੰਭੂ ਤੋ ਕਿਸਾਨਾਂ ਦੀ ਹੋਈ ਵਾਪਸੀ

ਦਿੱਲੀ, 21 ਜੁਲਾਈ-  ਸ਼ੰਭੂ ਬਾਰਡਰ ਤੋਂ ਕਿਸਾਨ ਆਪਣਾ ਧਰਨਾ ਸਮਾਪਤ ਕਰਕੇ ਵਾਪਸੀ ਰਵਾਨਾ ਹੋ ਗਏ ਹਨ ਜਿਸਤੋਂ ਬਾਅਦ ਅੰਬਾਲੇ ਨੂੰ ਜਾਣ ਵਾਲਾ ਰਸਤਾ ਹਰਿਆਣੇ ਵਲੋ ਖੋਲਣਾ ਸ਼ੁਰੂ ਕਰ ਦਿੱਤਾ ਗਿਆ ਸੀ। ਜੌ ਕੁਝ ਸਮੇਂ ਤੱਕ ਖੋਲ ਦਿੱਤਾ ਜਾਵੇਗਾ। ਇਸ ਮੌਕੇ ਪੁਲਿਸ ਫੋਰਸ ਜੋ ਨਾਕੇ ਤੇ ਖੜੀ ਸੀ ਉਹ ਵਾਪਸ ਚਲੀ ਗਈ ਹੈ। ਪੰਜਾਬ ਤੋਂ ਬੱਸਾਂ ਵਿਚ ਆਏ ਵੱਡੀ ਗਿਣਤੀ ਦੇ ਵਿਚ ਕਿਸਾਨ ਸ਼ੰਭੂ ਬਾਰਡਰ ਤੋਂ ਵਾਪਸ ਜਾਣੇ ਸ਼ੁਰੂ ਹੋ ਗਏ ਹਨ।

ਦੱਸ ਦੇਈਏ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਹਰਿਆਣਾ ਸਰਕਾਰ ਦੇ ਮੰਤਰੀ ਨਾਲ ਗੱਲਬਾਤ ਹੋਈ ਸੀ ਜਿਸ ਵਿਚ ਕਿਸਾਨ ਆਗੂ ਵਲੋ ਕੁੱਝ ਮੰਗਾਂ ਰੱਖੀਆ ਗਈਆ ਸਨ।

ਜਿਨ੍ਹਾਂ ਵਿਚ ਕਿਸਾਨ ਆਗੂ ਚੜੂਨੀ ਤੇ ਹੋਰ ਕਿਸਾਨਾਂ ਦੀ ਰਿਹਾਈ ਦੀ ਮੰਗ ਰੱਖੀ ਗਈ ਸੀ। ਜਿਸ ਤੋਂ ਬਾਅਦ ਆਪਸੀ ਸਹਿਮਤੀ ਬਣਨ ਤੋਂ ਬਾਅਦ ਕਿਸਾਨ ਸ਼ੰਭੂ ਤੋ ਪੰਜਾਬ ਵਾਪਸ ਆਉਣੇ  ਸ਼ੁਰੂ ਹੋ ਚੁੱਕੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ