ਦਿੱਲੀ ਵਿਖੇ ਵਿਦਿਆਰਥੀਆਂ ਉੱਪਰ ਹੋਏ ਲਾਠੀਚਾਰਜ ਦੀ ਨਿੰਦਾ ਕਰਦੇ ਹੋਏ ਰੋਸ ਧਰਨਾ
ਅਟਾਰੀ (ਅੰਮ੍ਰਿਤਸਰ,) 22 ਜੁਲਾਈ (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ) - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅਟਾਰੀ ਨਜ਼ਦੀਕ ਛਿੱਡਣ ਟੋਲ ਪਲਾਜ਼ਾ 'ਤੇ ਸੈਂਕੜੇ ਕਿਸਾਨ ਮਜ਼ਦੂਰਾਂ ਵਲੋਂ ਰੋਹ ਭਰਪੂਰ ਭਰਿਆ ਮੁਜ਼ਾਹਰਾ ਅਤੇ ਧਰਨਾ ਦਿੱਤਾ ਗਿਆ। ਵਿਸ਼ਾਲ ਇਕੱਠ ਨੂੰ ਵੱਖ-ਵੱਖ ਜਥੇਬੰਦੀਆਂ ਦੇ ਪ੍ਰਮੁੱਖ ਆਗੂਆਂ ਡਾ. ਸਤਨਾਮ ਸਿੰਘ ਅਜਨਾਲਾ, ਕਾਮਰੇਡ,ਰਤਨ ਸਿੰਘ ਰੰਧਾਵਾ, ਕਾਬਿਲ ਸਿੰਘ ਛੀਨਾ, ਸੁੱਚਾ ਸਿੰਘ ਅਜਨਾਲਾ, ਸੁਖਰਾਮਬੀਰ ਲੋਹਾਰਕਾ, ਸ਼ਮਸ਼ੇਰ ਸਿੰਘ ਲੋਹਾਰਕਾ, ਗੁਰਲਾਲ ਸਿੰਘ ਲਾਲੀ ਅਤੇ ਹਰਪਾਲ ਸਿੰਘ ਨੇ ਸੰਬੋਧਨ ਕੀਤਾ ਅਤੇ ਮੰਗ ਕੀਤੀ ਕਿ ਕੇਂਦਰੀ ਸਿਖਿਆ ਮੰਤਰੀ ਧਰਮਿੰਦਰ ਪ੍ਰਧਾਨ ਤਰੁੰਤ ਅਸਤੀਫਾ ਦੇਵੇ ਤੇ ਇਸ ਦੀ ਨੀਟ ਇਮਤਿਹਾਨਾਂ ਨੂੰ ਲੀਕ ਕਰਨ ਦੀ ਜ਼ਿੰਮੇਵਾਰੀ ਠਹਿਰਾਈ ਜਾਵੇ, ਕਿਸਾਨ ਮਜ਼ਦੂਰ ਅਤੇ ਲੋਕ ਵਿਰੋਧੀ ਕਰ ਮੁਕਤ ਵਪਾਰ ਸਮਝੌਤਾ ਰੱਦ ਕੀਤਾ ਜਾਵੇ, ਭਗਵੰਤ ਮਾਨ ਸਰਕਾਰ ਵਲੋਂ ਕਿਸਾਨ ਮਜ਼ਦੂਰ ਵਿਰੋਧੀ ਨਵੀਂ ਲੈਂਡ ਪੂਲਿੰਗ ਪਾਲਸੀ ਤਰੁੰਤ ਵਾਪਸ ਕੀਤੀ ਜਾਵੇ। ਇਸੇ ਤਰ੍ਹਾਂ ਇਨ੍ਹਾਂ ਸਮੂਹ ਬੁਲਾਰਿਆਂ ਨੇ ਕਿਸਾਨ ਮਜ਼ਦੂਰ ਤੇ ਆਮ ਲੋਕਾਂ ਵਿਰੋਧੀ ਬਿਜਲੀ ਬਿੱਲ ਅਤੇ ਸੀਡ ਬਿਲ 2026 ਵਾਪਿਸ ਲਏ ਜਾਣ, ਕੇਂਦਰ ਅਤੇ ਸੂਬਾ ਸਰਕਾਰਾਂ ਕਿਸਾਨ ਮਜ਼ਦੂਰ ਵਿਰੋਧੀ ਨੀਤੀਆਂ ਕਾਰਨ ਚੜ੍ਹਿਆ 19 ਲੱਖ ਕਰੋੜ ਦਾ ਕਰਜ਼ਾ ਜਿਸ ਵਿਚ ਪੰਜਾਬ ਦਾ ਵੀ ਢਾਈ ਲੱਖ ਕਰੋੜ ਦਾ ਕਰਜ਼ਾ ਸ਼ਾਮਿਲ ਹੈ, ਪੰਜਾਬ ਦੇ ਡੂੰਘੇ ਹੋ ਰਹੇ ਪਾਣੀ ਨੂੰ ਬਚਾਉਣ ਲਈ ਬਾਸਮਤੀ ਸਮੇਤ ਸਬਜ਼ੀਆਂ, ਫਲਾਂ, ਲੱਕੜਾਂ, ਦੁੱਧ ਤੇ ਲਾਹੇਵੰਦਾਂ ਤੇ ਐਮ,ਐਸ,ਪੀ, ਦੇਣ, ਅਤੇ। ਫ਼ਸਲੀ ਵਿਭਿੰਨਤਾ ਪੰਜਾਬ ਹਿਤ ਚ ਲਾਗੂ ਕਰਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਖਚਾ ਖਚ ਭਰੇ ਇਕੱਠ ਵਿਚ ਮੰਗ ਦੁਹਰਾਈ ਗਈ ਕਿ ਮਜ਼ਦੂਰ ਹਿਤਾਂ ਵਿਚ 12 ਘੰਟੇ ਦੀ ਬਜਾਏ ਦਿਹਾੜੀ 8 ਘੰਟੇ ਕੀਤੀ ਜਾਵੇ, ਮਜ਼ਦੂਰ ਵਿਰੋਧੀ ਕੋਂਡਾਂ ਰੱਦ ਕੀਤੀਆਂ ਜਾਣ। ਮਨਰੇਗਾ ਦਾ ਮੁੱਢਲਾ ਸਵਰੂਪ ਬਹਾਲ ਕੀਤਾ ਜਾਵੇ। ਵਿਦਿਆਰਥੀਆਂ 'ਤੇ ਕੀਤੇ ਅਣਮਨੁੱਖੀ ਲਾਠੀਚਾਰਜ ਦੇ ਮੁੱਖ ਜ਼ਿੰਮੇਵਾਰ ਮੋਦੀ ਦਾ ਪੁਤਲਾ ਫੂਕਦੇ ਨਾਅਰੇਬਾਜ਼ੀ ਕੀਤੀ ਗਈ ਅਤੇ ਧਰਮਿੰਦਰ ਪ੍ਰਧਾਨ ਦੇ ਤੁਰੰਤ ਅਸਤੀਫੇ ਦੀ ਮੰਗ ਕੀਤੀ ਗਈ ।
;
;
;
;
;
;
;
;
;