ਨਾਲੇ ਵਿਚ ਨਜ਼ਰ ਆਇਆ ਮਗਰਮੱਛ, ਪਿੰਡ ਵਾਸੀਆਂ ਵਿਚ ਸਹਿਮ ਦਾ ਮਾਹੋਲ
ਮਾਛੀਵਾੜਾ ਸਾਹਿਬ (ਲੁਧਿਆਣਾ), 22 ਜੁਲਾਈ (ਮਨੋਜ ਕੁਮਾਰ) - ਪਿੰਡ ਲੱਖੋਵਾਲ ਤੋਂ ਨਿਕਲ ਕਿ ਵੱਖ ਵੱਖ ਪਿੰਡਾਂ ਵਿਚੋਂ ਲੰਘਦੇ ਗੰਦੇ ਪਾਣੀ ਦੇ ਸੂਏ ਵਿਚ ਪਿੰਡ ਹਿਯਾਤਪੁਰ ਨਜ਼ਦੀਕ ਇਕ ਵੱਡਾ ਮਗਰਮੱਛ ਨਜ਼ਰ ਆਇਆ। ਪਿੰਡ ਵਾਸੀ ਅਜਿੰਦਰ ਸਿੰਘ ਤੇ ਕਰਮਜੀਤ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਇਸ ਵੱਗਦੇ ਨਾਲੇ ਵਿਚ ਮਗਰਮੱਛ ਨੂੰ ਦੇਖਿਆ ਹੈ। ਹਾਲਾਂਕਿ ਇਸ ਵਾਰ ਬਰਸਾਤੀ ਪਾਣੀ ਵਿਚ ਇਨ੍ਹਾਂ ਨਾਲ਼ਿਆਂ ਵਿਚ ਨਹੀ ਆਇਆ ਤੇ ਹੋ ਸਕਦਾ ਹੈ ਕਿ ਪਿਛਲੇ ਸਾਲ ਹੜ੍ਹ ਵਰਗੇ ਪੈਦਾ ਹੋਏ ਹਾਲਾਤਾਂ ਵਿਚ ਇਹ ਮਗਰਮੱਛ ਸ਼ਾਇਦ ਇਸ ਪਾਣੀ ਵਿਚ ਰਹਿ ਗਿਆ। ਪਰ ਇਸ ਮਗਰਮੱਛ ਦੀ ਖ਼ਬਰ ਨੇ ਪਿੰਡ ਵਾਸੀਆਂ ਵਿਚ ਸਹਿਮ ਦਾ ਮਾਹੋਲ ਪੈਦਾ ਕਰ ਦਿੱਤਾ। ਅਸਲ ਵਿਚ ਪਿੰਡ ਗੁਰੂਗੜ ਤੋ ਹਿਯਾਤਪੁਰ ਕੋਲ ਜਿਹੜਾ ਨਾਲਾ ਵੱਗਦਾ ਹੈ ਉਥੇ ਕਾਫੀ ਡੂੰਘਾਈ ਦੱਸੀ ਜਾ ਰਹੀ ਹੈ ਤੇ ਇਹ ਮਗਰਮੱਛ ਇਸ ਘੇਰੇ ਦੇ ਆਸ ਪਾਸ ਹੀ ਨਜ਼ਰ ਆਇਆ ਹੈ । ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਨਾਲੇ ਦੇ ਆਸ ਪਾਸ ਆਮ ਰਾਹਗੀਰਾਂ ਦਾ ਕਾਫੀ ਲਾਂਘਾ ਹੈ ਤੇ ਪੑਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਵੇ ਤੇ ਜਲਦ ਤੋ ਜਲਦ ਇਸ ਮਗਰਮੱਛ ਨੂੰ ਕਾਬੂ ਕਰੇ।
;
;
;
;
;
;
;
;