ਜ਼ੀਰਕਪੁਰ 'ਚ ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 140 ਪੇਟੀਆਂ ਚੰਡੀਗੜ੍ਹ ਮਾਰਕਾ ਸ਼ਰਾਬ ਸਮੇਤ ਕੈਂਟਰ ਕਾਬੂ
ਜ਼ੀਰਕਪੁਰ, 23 ਜੁਲਾਈ - ਪੰਜਾਬ ਆਬਕਾਰੀ ਵਿਭਾਗ ਨੇ ਗੈਰਕਾਨੂੰਨੀ ਸ਼ਰਾਬ ਦੀ ਤਸਕਰੀ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਡਿਪਟੀ ਕਮਿਸ਼ਨਰ (ਆਬਕਾਰੀ) ਪਟਿਆਲਾ ਖੁਸ਼ਦਿਲ ਸੰਧੂ, ਸਹਾਇਕ ਕਮਿਸ਼ਨਰ (ਆਬਕਾਰੀ) ਰੋਪੜ ਰੇਂਜ ਅਸ਼ੋਕ ਚਲੋਤਰਾ ਅਤੇ ਆਬਕਾਰੀ ਅਫ਼ਸਰ ਮੋਹਾਲੀ ਦੀਵਾਨ ਚੰਦ ਸ਼ਰਮਾ ਦੀ ਅਗਵਾਈ ਹੇਠ ਐਕਸਾਈਜ਼ ਇੰਸਪੈਕਟਰ ਗੁਰਪ੍ਰੀਤ ਸਿੰਘ (ਜ਼ੀਰਕਪੁਰ ਸਰਕਲ) ਨੇ ਪੁਲਿਸ ਨਾਲ ਮਿਲ ਕੇ ਚੰਡੀਗੜ੍ਹ-ਜ਼ੀਰਕਪੁਰ ਰੋਡ 'ਤੇ ਹੋਟਲ ਵੈਲਵੈਟ ਕਲਾਰਕਸ ਨੇੜੇ ਨਾਕਾਬੰਦੀ ਕੀਤੀ।
ਗੁਪਤ ਸੂਚਨਾ ਦੇ ਆਧਾਰ 'ਤੇ HR38AA2423 ਨੰਬਰ ਦੇ ਕੈਂਟਰ ਨੂੰ ਰੋਕ ਕੇ ਤਲਾਸ਼ੀ ਲਈ ਗਈ। ਇਸ ਦੌਰਾਨ ਕੈਂਟਰ ਵਿਚੋਂ 140 ਪੇਟੀਆਂ ਰੌਇਲ ਚੈਲੇਂਜ ਅਤੇ ਰੌਇਲ ਸਟੈਗ ਬਰਾਂਡ ਦੀ ਸ਼ਰਾਬ ਬਰਾਮਦ ਹੋਈ, ਜੋ ਸਿਰਫ਼ ਯੂਟੀ ਚੰਡੀਗੜ੍ਹ ਵਿਚ ਵਿਕਰੀ ਲਈ ਮਨਜ਼ੂਰਸ਼ੁਦਾ ਸੀ।
ਬਰਾਮਦ ਸ਼ਰਾਬ ਵਿਚ ਰੌਇਲ ਚੈਲੇਂਜ ਦੀਆਂ 80 ਪੇਟੀਆਂ (40 ਬੋਤਲਾਂ ਅਤੇ 40 ਨਿੱਪ) ਅਤੇ ਰੌਇਲ ਸਟੈਗ ਦੀਆਂ 60 ਪੇਟੀਆਂ (20 ਬੋਤਲਾਂ ਅਤੇ 40 ਪਿੰਟ) ਸ਼ਾਮਲ ਹਨ। ਜਾਂਚ ਦੌਰਾਨ ਸ਼ਰਾਬ ਦੀਆਂ ਬੋਤਲਾਂ 'ਤੇ ਲੱਗੇ QR ਕੋਡ ਨਾਲ ਛੇੜਛਾੜ ਕੀਤੀ ਹੋਈ ਮਿਲੀ, ਜਦਕਿ ਹੋਲੋਗ੍ਰਾਮ ਵੀ ਲੱਗੇ ਹੋਏ ਸਨ।
ਪੁਲਿਸ ਨੇ ਕੈਂਟਰ ਚਾਲਕ ਅਮਨ ਪੁੱਤਰ ਜਹਾਂਗੀਰ, ਵਾਸੀ ਵਿਕਾਸ ਨਗਰ, ਪਾਣੀਪਤ (ਹਰਿਆਣਾ) ਨੂੰ ਕਾਬੂ ਕਰ ਲਿਆ ਹੈ। ਮੁਲਜ਼ਮ ਖ਼ਿਲਾਫ਼ ਪੰਜਾਬ ਆਬਕਾਰੀ ਐਕਟ, ਤਹਿਤ ਥਾਣਾ ਜ਼ੀਰਕਪੁਰ ਵਿਚ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਆਬਕਾਰੀ ਵਿਭਾਗ ਵਲੋਂ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।
;
;
;
;
;
;
;
;