JALANDHAR WEATHER

ਨੋਮਣੀ ਨਾਲੇ ਦੇ ਬੰਨ੍ਹ ਨੂੰ ਖਤਰਾ ਵੇਖਦਿਆਂ ਕਿਸਾਨਾਂ ਨੇ ਖੁਦ ਸੰਭਾਲਿਆ ਮੋਰਚਾ

ਗੱਗੋਮਾਹਲ, (ਅੰਮ੍ਰਿਤਸਰ), 23 ਜੁਲਾਈ( ਬਲਵਿੰਦਰ ਸਿੰਘ ਸੰਧੂ)- ਬੀਤੇ ਕੱਲ੍ਹ ਤੋਂ ਪੈ ਰਹੇ ਮੀਂਹ ਕਾਰਨ ਨੋਮਣੀ ਨਾਲਾ ਨੱਕੋ ਨੱਕ ਭਰਿਆ ਪਿਆ ਹੈ। ਬੀਤੇ ਸਾਲ ਹੜ੍ਹਾਂ ਦੌਰਾਨ ਪਿੰਡ ਬੌਲੀ ਦੇ ਸਾਹਮਣੇ ਟੁੱਟੇ ਨੌਮਣੀ ਨਾਲੇ ਦੇ ਬੰਨ੍ਹ ਨਾਲ ਕਈ ਪਿੰਡਾਂ ਦੇ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ, ਘਰ ਤੇ ਹੋਰ ਕੀਮਤੀ ਸਮਾਨ ਹੜ੍ਹ ਦੀ ਭੇਟ ਚੜ ਗਿਆ ਸੀ। ਇਸ ਬੰਨ੍ਹ ਨੂੰ ਕਾਰ ਸੇਵਾ ਵਾਲੇ ਸੰਤਾਂ ਵਲੋਂ ਬਣਾਇਆ ਗਿਆ ਸੀ ਪਰੰਤੂ ਕੁਝ ਕਿਸਾਨਾਂ ਵਲੋਂ ਆਪਣੇ ਮੁਫਾਦ ਲਈ ਬੰਨ੍ਹ ਦੇ ਅੰਦਰ ਪੈਂਦੇ ਕੁਝ ਰਕਬੇ ਨੂੰ ਪਾਣੀ ਲਗਾਉਣ ਵਾਸਤੇ ਬੰਨ੍ਹ ਹੇਠ ਪੂਰੇ ਪਾ ਲਏ ਸਨ,ਸੋ ਇਸ ਕਾਰਨ ਬੰਨ੍ਹ ਨੂੰ ਫਿਰ ਤੋਂ ਖੋਰਾ ਲੱਗਣਾ ਸ਼ੁਰੂ ਹੋ ਗਿਆ ਹੈ।  ਕਈ ਪਿੰਡਾਂ ਦੇ ਕਿਸਾਨਾਂ ਨੇ ਇਸ ਬੰਨ੍ਹ ਨੂੰ ਬਚਾਉਣ ਲਈ ਆਪਣੇ ਪੱਧਰ ’ਤੇ ਚਾਰਾਜੋਈ ਸ਼ੁਰੂ ਕਰ ਦਿੱਤੀ ਹੈ ਮੌਕੇ ’ਤੇ ਇਕੱਤਰ ਕਿਸਾਨਾਂ ਨੂੰ ਜਦੋਂ ਇਸ ਸਥਿਤੀ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਹੜ੍ਹਾਂ ਪਿਛੋਂ ਕਿਸੇ ਨੇ ਵੀ ਬੰਨ੍ਹ ਦੀ ਸਾਰ ਨਹੀਂ ਲਈ, ਜਿਸ ਕਰਕੇ ਬੰਨ੍ਹ ਦੇ ਦੁਬਾਰਾ ਟੁੱਟਣ ਦਾ ਖਤਰਾ ਬਣ ਗਿਆ ਹੈ। ਇਕੱਤਰ ਕਿਸਾਨਾਂ ਨੇ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਇਸ ਬੰਨ੍ਹ ਦੀ ਤੁਰੰਤ ਸਾਰ ਲਈ ਜਾਵੇ। ਜੇਕਰ ਇਸ ਬੰਨ੍ਹ ’ਤੇ ਤੁਰੰਤ ਕੰਮ ਨਾ ਹੋਇਆ ਤਾਂ ਖੇਤਰ ਦੇ ਲੋਕਾਂ ਦਾ ਵੱਡਾ ਨੁਕਸਾਨ ਹੋ ਸਕਦਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ