ਧੁੱਸੀ ਬੰਨ੍ਹ ਨਾ ਮਜ਼ਬੂਤ ਹੋਣ ਕਾਰਨ ਸਰਹੱਦੀ ਖੇਤਰ ਅੰਦਰ ਹੜ੍ਹਾਂ ਦਾ ਖਤਰਾ ਵਧਿਆ
ਰਮਦਾਸ (ਅੰਮ੍ਰਿਤਸਰ), 23 ਜੁਲਾਈ (ਜਸਵੰਤ ਸਿੰਘ ਵਾਹਲਾ)- ਭਾਜਪਾ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਸਰਹੱਦੀ ਪਿੰਡਾਂ ਦਾ ਕੀਤਾ ਦੌਰਾ ਤੇ ਪਿੰਡ ਘੋਨੇ ਵਾਲਾ ਨਜ਼ਦੀਕ ਦਰਿਆ ਰਾਵੀ ਦੇ ਪੁੱਲ ਤੇ ਗੱਲਬਾਤ ਕਰਦਿਆਂ ਕਿਹਾ ਕਿ ਮਾਨ ਸਰਕਾਰ ਨੇ ਇਕ ਸਾਲ ਦੌਰਾਨ ਵੀ ਧੁੱਸੀ ਬੰਨ੍ਹ ਨਹੀਂ ਮਜ਼ਬੂਤ ਕੀਤੇ।
ਜਿਸ ਕਾਰਨ ਸਰਹੱਦੀ ਖੇਤਰ ਦੇ ਲੋਕਾ ਵਿਚ ਭਾਰੀ ਪਰੇਸ਼ਾਨੀ ਪਾਈ ਜਾ ਰਹੀ ਹੈ ਕਿ ਹੜ੍ਹ ਆਉਣ ਨਾ ਕਿਤੇ ਇਹ ਧੁੱਸੀ ਬੰਨ੍ਹ ਦੁਬਾਰਾ ਟੁੱਟ ਕੇ ਕਿਸਾਨਾਂ ਦੀਆਂ ਫ਼ਸਲਾਂ ਤੇ ਘਰਾਂ ਦਾ ਵੱਡਾ ਨੁਕਸਾਨ ਹੋਣ ਦਾ ਡਰ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਧੁੱਸੀ ਬੰਨ੍ਹ ਜੋ ਟੁੱਟੇ ਸਨ ਉਹ ਕਾਰ ਸੇਵਾ ਕਾਰ ਵਾਲਿਆਂ ਸੰਤਾਂ ਨੇ ਬੰਨ੍ਹ ਦਿੱਤੇ ਸਨ ਪਰ ਸਰਕਾਰ ਨੇ ਇਨ੍ਹਾਂ ਧੁੱਸੀ ਬੰਨ੍ਹਾਂ ਦੀ ਕੋਈ ਮਜ਼ਬੂਤੀ ਨਹੀਂ ਕੀਤੀ ਜਿਸ ਕਾਰਨ ਸਰਹੱਦੀ ਲੋਕਾਂ ਦਾ ਵੱਡਾ ਨੁਕਸਾਨ ਹੋ ਸਕਦਾ ਹੈ।
;
;
;
;
;
;
;
;
;