ਕਸਬਾ ਚੋਗਾਵਾਂ ਦੀ ਟਰੈਫਿਕ ਸਮੱਸਿਆ ਹੋਈ ਗੰਭੀਰ,ਪ੍ਰਸ਼ਾਸਨ ਨਹੀਂ ਲੈ ਰਿਹਾ ਸਾਰ
ਚੋਗਾਵਾਂ /ਅੰਮ੍ਰਿਤਸਰ, 23 ਜੁਲਾਈ (ਗੁਰਵਿੰਦਰ ਸਿੰਘ ਕਲਸੀ)- ਕਸਬਾ ਚੋਗਾਵਾਂ ਵਿਖੇ ਟਰੈਫਿਕ ਦੀ ਸਮੱਸਿਆ ਦਿਨ ਬ ਦਿਨ ਗੰਭੀਰ ਬਣਦੀ ਜਾ ਰਹੀ ਹੈ। ਜਿਸ ਕਾਰਨ ਲੋਕ ਕਈ ਕਈ ਘੰਟੇ ਟ੍ਰੈਫਿਕ ਜਾਮ ਵਿਚ ਫਸੇ ਰਹਿੰਦੇ ਹਨ। ਨਜਾਇਜ਼ ਕਬਜ਼ਿਆਂ ਤੇ ਹੋਰ ਕਾਰਨਾਂ ਕਰਕੇ ਟਰੈਫਿਕ ਸਮੱਸਿਆ ਬਹੁਤ ਜ਼ਿਆਦਾ ਖ਼ਰਾਬ ਹੋ ਚੁੱਕੀ ਹੈ। ਸਮੇਂ ਦੀਆਂ ਸਰਕਾਰਾਂ ਤੇ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ।
ਜਿਸ ਦਾ ਖਮਿਆਜਾ ਟਰੈਫਿਕ ਜਾਮ ਵਿਚ ਫਸੇ ਲੋਕ ਭੁਗਤ ਰਹੇ ਹਨ। ਕਸਬਾ ਚੋਗਾਵਾਂ ਵਿਖੇ ਲੋਕ ਜਿੱਥੇ ਮਨ ਆਏ ਸਕੂਟਰ ਜਾਂ ਗੱਡੀ ਨੂੰ ਖੜਿਆਂ ਕਰਕੇ ਤਿੰਨ ਤਿੰਨ ਘੰਟੇ ਬਾਜ਼ਾਰ ਵਿਚ ਖਰੀਦਦਾਰੀ ਕਰਨ ਦੇ ਲਈ ਚਲੇ ਜਾਂਦੇ ਹਨ। ਇਹ ਪ੍ਰਵਾਹ ਕੀਤਿਆਂ ਬਗੈਰ ਕੇ ਉਨ੍ਹਾਂ ਦੇ ਇਕ ਵਾਹਨ ਦੇ ਕਰਕੇ ਕਈ ਕਈ ਕਿਲੋਮੀਟਰ ਲੰਬੇ ਟਰੈਫਿਕ ਜਾਮ ਲੱਗ ਜਾਂਦੇ ਹਨ। ਕਸਬੇ ਦੇ ਹਰ ਕੋਨੇ ਉੱਤੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ। ਦੁਕਾਨਦਾਰਾਂ ਨੇ ਦੁਕਾਨ ਦਾ ਸਮਾਨ ਬਾਹਰ ਰੱਖਿਆ ਹੋਇਆ ਹੈ ਜੋ ਕਿ ਵੱਡਾ ਜਾਮ ਦਾ ਕਾਰਨ ਬਣਦਾ ਹੈ। ਪਰ ਪੁਲਿਸ ਪ੍ਰਸ਼ਾਸਨ ਵੀ ਅੱਖਾਂ ਮੀਟ ਕੇ ਲੰਘ ਜਾਂਦਾ ਹੈ।
;
;
;
;
;
;
;
;