JALANDHAR WEATHER

ਪਿੰਡ ਸੇਲਬਰਾਹ ਵਿਖੇ ਕਰੰਟ ਲੱਗਣ ਕਾਰਨ ਪਸ਼ੂ ਪਾਲਕ ਕਿਸਾਨ ਦੀਆਂ 6 ਮੱਝਾਂ ਦੀ ਮੌਤ

ਭਾਈਰੂਪਾ, (ਬਠਿੰਡਾ), 23 ਜੁਲਾਈ (ਵਰਿੰਦਰ ਲੱਕੀ)- ਲਾਗਲੇ ਪਿੰਡ ਸੇਲਬਰਾਹ ਵਿਖੇ ਇਕ ਪਸ਼ੂ ਪਾਲਕ ਕਿਸਾਨ ਦੀਆਂ 6 ਮੱਝਾਂ ਨੂੰ ਕਰੰਟ ਲੱਗ ਜਾਣ ਕਾਰਨ ਮੌਤ ਹੋ ਜਾਣ ਦੀ ਮੰਦਭਾਗੀ ਜਾਣਕਾਰੀ ਪ੍ਰਾਪਤ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ, ਕਿਸਾਨ ਜਗਦੀਪ ਸਿੰਘ ਜੋ ਕਿ ਖੇਤੀ ਦੇ ਨਾਲ ਨਾਲ ਸਹਾਇਕ ਧੰਦੇ ਵਜੋਂ ਕਾਫੀ ਗਿਣਤੀ ਵਿਚ ਮੱਝਾਂ ਤੇ ਗਊਆਂ ਨੂੰ ਪਾਲਦਾ ਹੈ ਤੇ ਇਨ੍ਹਾਂ ਦੇ ਰਹਿਣ ਬਸੇਰੇ ਲਈ ਲੋਹੇ ਦਾ ਸ਼ੈੱਡ ਪਾਇਆ ਹੋਇਆ ਹੈ।

ਜਾਣਕਾਰੀ ਅਨੁਸਾਰ, ਸ਼ੈੱਡ ਵਿਚ ਲਗਾਏ ਬਿਜਲੀ ਦੇ ਬੱਲਬ ਦੀ ਇਕ ਤਾਰ ਸ਼ਾਟ ਹੋਣ ਕਾਰਨ ਸ਼ੈੱਡ ਵਿਚ ਕਰੰਟ ਆ ਗਿਆ ਜਿਸ ਨਾਲ 6 ਮੱਝਾਂ ਦੀ ਮੌਤ ਹੋ ਗਈ। ਕਿਸਾਨ ਨੂੰ ਇਸ ਬਾਰੇ ਸਵੇਰੇ ਪਤਾ ਲੱਗਿਆ। ਰਾਹਤ ਦੀ ਗੱਲ੍ਹ ਇਹ ਰਹੀ ਕਿ ਜਿਨ੍ਹਾਂ ਪਸ਼ੂਆਂ ਦੇ ਥੱਲੇ ਪਲਾਸਟਿਕ ਦੇ ਮੈਟ ਸਿੱਟੇ ਹੋਏ ਸੀ ਉਨ੍ਹਾਂ ਦਾ ਬਚਾਅ ਹੋ ਗਿਆ। ਜਾਣਕਾਰੀ ਅਨੁਸਾਰ, ਕਿਸਾਨ ਵਲੋਂ ਇਸ ਸਬੰਧੀ ਥਾਣਾ ਫੂਲ ਨੂੰ ਆਪਣੇ ਬਿਆਨ ਦਰਜ ਕਰਵਾਏ ਹਨ ਜਿਸ ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਮ੍ਰਿਤਕ ਮੱਝਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੀੜਤ ਕਿਸਾਨ ਦਾ ਤਕਰੀਬਨ 5 ਲੱਖ ਰੁਪਏ ਦੇ ਨੁਕਸਾਨ ਦਾ ਅੰਦਾਜ਼ਾ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ