JALANDHAR WEATHER

ਅਵਾਰਾ ਜਾਨਵਰ ਦੀ ਟੱਕਰ ਨਾਲ ਨੌਜਵਾਨ ਗੰਭੀਰ ਜ਼ਖ਼ਮੀ

ਲਾਲੜੂ (ਮੋਹਾਲੀ), 23 ਜੁਲਾਈ (ਰਾਜਬੀਰ ਸਿੰਘ)- ਨਗਰ ਕੌਂਸਲ ਲਾਲੜੂ ਅਧੀਨ ਅਵਾਰਾ ਪਸ਼ੂਆਂ ਦਾ ਵੱਧਦਾ ਖ਼ਤਰਾ ਲੋਕਾਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਰਿਹਾਇਸ਼ੀ ਕਾਲੋਨੀਆਂ, ਬਾਜ਼ਾਰਾਂ ਅਤੇ ਸੰਪਰਕ ਸੜਕਾਂ 'ਤੇ ਘੁੰਮਦੇ ਅਵਾਰਾ ਸਾਨ੍ਹ ਰੋਜ਼ਾਨਾ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਤਾਜ਼ਾ ਮਾਮਲੇ ਵਿਚ ਪਿੰਡ ਰਾਮਗੜ੍ਹ ਰੁੜਕੀ ਦੇ ਇਕ ਨੌਜਵਾਨ ਨੂੰ ਅਵਾਰਾ ਸਾਨ੍ਹ ਨੇ ਟੱਕਰ ਮਾਰ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ।

ਜ਼ਖ਼ਮੀ ਲਖਵੀਰ ਸਿੰਘ ਪੁੱਤਰ ਬਹਾਦਰ ਸਿੰਘ ਨੇ ਦੱਸਿਆ ਕਿ 21 ਜੁਲਾਈ ਨੂੰ ਸ਼ਾਮ ਕਰੀਬ 6 ਵਜੇ ਉਹ ਧਰਮਗੜ੍ਹ ਸੰਪਰਕ ਸੜਕ ਰਾਹੀਂ ਮੋਟਰਸਾਈਕਲ 'ਤੇ ਆਪਣੇ ਪਿੰਡ ਰਾਮਗੜ੍ਹ ਰੁੜਕੀ ਵਾਪਸ ਆ ਰਿਹਾ ਸੀ। ਜਦੋਂ ਉਹ ਮੰਡੀ ਕੰਪਲੈਕਸ ਨੇੜੇ ਪੁੱਜਿਆ ਤਾਂ ਸੜਕ 'ਤੇ ਘੁੰਮ ਰਹੇ ਤਿੰਨ ਅਵਾਰਾ ਸਾਨ੍ਹਾਂ ਵਿਚੋਂ ਇਕ ਨੇ ਅਚਾਨਕ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਟੱਕਰ ਨਾਲ ਉਹ ਸੜਕ 'ਤੇ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਿਆ। ਰਾਹਗੀਰਾਂ ਨੇ ਤੁਰੰਤ ਉਸ ਨੂੰ ਚੁੱਕ ਕੇ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ। ਇਸ ਸਮੇਂ ਉਸ ਦਾ ਇਲਾਜ ਜ਼ੀਰਕਪੁਰ ਦੇ ਇਕ ਨਿੱਜੀ ਹਸਪਤਾਲ ਵਿਚ ਚੱਲ ਰਿਹਾ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ