JALANDHAR WEATHER

ਸਲਮਾਨ ਖਾਨ ਨੇ ਵਿਦਿਆਰਥੀਆਂ ਨੂੰ ਘਰ ਪਰਤਣ ਦੀ ਕੀਤੀ ਅਪੀਲ

ਨਵੀਂ ਦਿੱਲੀ, 23 ਜੁਲਾਈ - ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਨੇ ਦਿੱਲੀ ਦੇ ਜੰਤਰ-ਮੰਤਰ 'ਤੇ ਚੱਲ ਰਹੇ ਸੀ.ਜੇ.ਪੀ. ਪ੍ਰਦਰਸ਼ਨ 'ਚ ਲੱਗੇ ਵਿਦਿਆਰਥੀਆਂ ਨੂੰ ਵਿਸ਼ੇਸ਼ ਅਪੀਲ ਕੀਤੀ ਹੈ। ਬੁੱਧਵਾਰ ਤੋਂ ਬਾਅਦ, ਸਲਮਾਨ ਨੇ ਇਕ ਵਾਰ ਫਿਰ ਨੀਟ ਪੇਪਰ ਲੀਕ ਮੁੱਦੇ ਨਾਲ ਸਬੰਧਤ ਟਵੀਟ ਕੀਤਾ। ਇਸ ਟਵੀਟ 'ਚ ਅਦਾਕਾਰ ਨੇ ਵਿਦਿਆਰਥੀਆਂ ਅਤੇ ਸੋਨਮ ਵਾਂਗਚੁਕ ਨੂੰ ਖਾਸ ਅਪੀਲ ਕੀਤੀ ਹੈ। ਸਲਮਾਨ ਨੇ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਚਿੰਤਾ ਦੇ ਘਰ ਪਰਤਣ ਲਈ ਕਿਹਾ, ਜਦਕਿ ਸੋਨਮ ਵਾਂਗਚੁਕ ਨੂੰ ਆਪਣਾ ਵਰਤ ਤੋੜਨ ਦੀ ਅਪੀਲ ਕੀਤੀ।

ਸਲਮਾਨ ਨੇ ਟਵੀਟ ਕੀਤਾ, 'ਪੜ੍ਹਾਈ ਅਤੇ ਸੁਰੱਖਿਆ ਦੇ ਲਿਹਾਜ਼ ਨਾਲ ਵਿਦਿਆਰਥੀ ਸਾਡੀ ਪਹਿਲੀ ਤਰਜੀਹ ਹਨ, ਇਸ ਲਈ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਮਾਣਯੋਗ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਹੈ ਅਤੇ ਮੈਨੂੰ ਯਕੀਨ ਹੈ ਕਿ ਉਹ ਇਸ ਪੇਪਰ ਲੀਕ ਲਈ ਜ਼ਿੰਮੇਵਾਰ ਸਾਰੇ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕਰਨਗੇ। ਇਸ ਲਈ ਵਿਦਿਆਰਥੀਓ, ਕਿਰਪਾ ਕਰਕੇ ਆਪਣੇ ਮਾਤਾ-ਪਿਤਾ ਕੋਲ ਘਰ ਵਾਪਸ ਜਾਓ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ