ਪ੍ਰਧਾਨ ਮੰਤਰੀ ਮੋਦੀ ਨੇ ਪੈਰਾ ਪਾਵਰਲਿਫਟਰ ਝੰਡੂ ਕੁਮਾਰ ਨੂੰ ਰਾਸ਼ਟਰਮੰਡਲ ਖ਼ੇਡਾਂ ’ਚ ਤਗਮਾ ਜਿੱਤਣ ’ਤੇ ਦਿੱਤੀ ਵਧਾਈ
ਨਵੀਂ ਦਿੱਲੀ, 25 ਜੁਲਾਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੈਰਾ ਪਾਵਰਲਿਫਟਰ ਝੰਡੂ ਕੁਮਾਰ ਨੂੰ ਗਲਾਸਗੋ ਵਿਚ 2026 ਦੀਆਂ ਰਾਸ਼ਟਰਮੰਡਲ ਖੇਡਾਂ ਵਿਚ ਪੁਰਸ਼ਾਂ ਦੇ ਹੈਵੀਵੇਟ ਪੈਰਾ ਪਾਵਰਲਿਫਟਿੰਗ ਮੁਕਾਬਲੇ ਵਿਚ ਇਤਿਹਾਸਕ ਕਾਂਸੀ ਦਾ ਤਗਮਾ ਜਿੱਤਣ ਲਈ ਤੇ ਭਾਰਤ ਦਾ ਖਾਤਾ ਖੋਲ੍ਹਣ ਲੀ ਵਧਾਈ ਦਿੱਤੀ ਹੈ।
ਆਪਣੇ ਟਵੀਟ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਨੇ ਕਿਹਾ ਕਿ ਉਨ੍ਹਾਂ ਦੀ ਪ੍ਰਾਪਤੀ ਅਥਾਹ ਤਾਕਤ, ਅਟੱਲ ਦ੍ਰਿੜਤਾ ਅਤੇ ਸਾਲਾਂ ਦੇ ਅਨੁਸ਼ਾਸਿਤ ਯਤਨਾਂ ਦਾ ਇਕ ਸ਼ਕਤੀਸ਼ਾਲੀ ਪ੍ਰਤੀਬਿੰਬ ਹੈ। ਹਰ ਚੁਣੌਤੀ ਨੂੰ ਪਾਰ ਕਰਕੇ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਉੱਤਮਤਾ ਪ੍ਰਾਪਤ ਕਰਕੇ ਉਸ ਨੇ ਪੂਰੇ ਦੇਸ਼ ਨੂੰ ਮਾਣ ਦਿਵਾਇਆ ਹੈ ਅਤੇ ਅਣਗਿਣਤ ਭਾਰਤੀਆਂ ਨੂੰ ਪ੍ਰੇਰਿਤ ਕੀਤਾ ਹੈ।
;
;
;
;
;
;
;
;