ਫੈਕਟਰੀ ਵਿਚ ਹੋਇਆ ਜ਼ੋਰਦਾਰ ਧਮਾਕਾ, 2 ਫੱਟੜ
ਲਾਲੜੂ (ਮੁਹਾਲੀ), 25 ਜੁਲਾਈ (ਰਾਜਬੀਰ ਸਿੰਘ) - ਲਾਲੜੂ ਦੀ ਨਾਮੀ ਕੈਮੀਕਲ ਕੰਪਨੀ ਪੀਸੀਸੀਪੀਐਲ ਫਾਰਮਾ ਡਿਵੀਜ਼ਨ (ਅਲਫਾ ਡਰੱਗ) ਵਿਚ ਸਵੇਰੇ ਕਰੀਬ 9:30 ਵਜੇ ਵੱਡਾ ਹਾਦਸਾ ਵਾਪਰਿਆ ਜਿਥੇ ਕਿ ਜ਼ੋਰਦਾਰ ਧਮਾਕੇ ਦੇ ਨਾਲ ਮਸ਼ੀਨਾਂ ਦੇ ਪੁਰਜੇ ਖਿਲਰ ਗਏ। ਦੱਸਿਆ ਜਾ ਰਿਹਾ ਹੈ ਕਿ ਜਾਨੀ ਨੁਕਸਾਨ ਤੋਂ ਬਚਾ ਹੈ ਲੇਕਿਨ ਦੋ ਜਣਿਆਂ ਦੇ ਫੱਟੜ ਹੋਣ ਦਾ ਸਮਾਚਾਰ ਹੈ। ਇਸ ਮਾਮਲੇ ਦੀ ਪ੍ਰਬੰਧਕਾਂ ਵਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਹਾਦਸਾ ਕਿਸ ਤਰ੍ਹਾਂ ਵਾਪਰਿਆ। ਧਮਾਕੇ ਦੀ ਆਵਾਜ਼ ਕਈ ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ ਜਿਸ ਕਰਕੇ ਆਸ ਪਾਸ ਦੇ ਲੋਕਾਂ ਦੇ ਵਿਚ ਦਹਿਸ਼ਤ ਫੈਲ ਗਈ।
;
;
;
;
;
;
;
;