ਮੈਂ ਪੂਰੀ ਨਿਮਰਤਾ ਅਤੇ ਜ਼ੁੰਮੇਵਾਰੀ ਨਾਲ ਇਸ ਫਰਜ਼ ਨੂੰ ਨਿਭਾਵਾਂਗਾ- ਪ੍ਰਹਿਲਾਦ ਜੋਸ਼ੀ
ਨਵੀਂ ਦਿੱਲੀ, 25 ਜੁਲਾਈ- ਸਿੱਖਿਆ ਮੰਤਰਾਲੇ ਦਾ ਵਾਧੂ ਚਾਰਜ ਦਿੱਤੇ ਜਾਣ 'ਤੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ, "ਪ੍ਰਧਾਨ ਮੰਤਰੀ ਨੇ ਮੇਰੇ 'ਤੇ ਭਰੋਸਾ ਕੀਤਾ ਹੈ ਅਤੇ ਮੈਨੂੰ ਅਜਿਹੀ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਹੈ, ਮੈਂ ਪੂਰੀ ਨਿਮਰਤਾ ਅਤੇ ਜ਼ੁੰਮੇਵਾਰੀ ਨਾਲ ਇਸ ਫਰਜ਼ ਨੂੰ ਨਿਭਾਵਾਂਗਾ...ਮੈਂ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦਾ ਹਾਂ ਕਿ ਮੈਨੂੰ ਇਹ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈ ਅਤੇ ਮੇਰੇ 'ਤੇ ਇੰਨਾ ਵੱਡਾ ਭਰੋਸਾ ਹੈ।
ਉਨ੍ਹਾਂ ਦੇ ਮਾਰਗਦਰਸ਼ਨ ਅਤੇ ਅਗਵਾਈ ਹੇਠ ਮੈਂ ਪੂਰੀ ਤਨਦੇਹੀ ਨਾਲ ਕੰਮ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗਾ। ਨਿਮਰਤਾ ਅਤੇ ਇਮਾਨਦਾਰੀ ਨਾਲ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਮੈਂ ਇਕ ਵਾਰ ਫਿਰ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦਾ ਹਾਂ..."
;
;
;
;
;
;
;
;