JALANDHAR WEATHER

ਜਥੇਦਾਰ ਪਿਆਰਾ ਸਿੰਘ ਲਾਇਲਪੁਰੀ ਨੂੰ ਪ੍ਰਧਾਨ ਅਤੇ ਕੁਲਵੰਤ ਸਿੰਘ ਵਾਲੀਆ ਨੂੰ ਮੀਤ ਪ੍ਰਧਾਨ ਚੁਣਿਆਂ ਗਿਆ

ਕਰਨਾਲ (ਹਰਿਆਣਾ), 25 ਜੁਲਾਈ (ਗੁਰਮੀਤ ਸਿੰਘ ਸੱਗੂ)- ਸ੍ਰੀ ਗੁਰੂ ਹਰਗੋਬਿੰਦ ਸਾਹਿਬ ਹਾਈ ਸਕੂਲ ਨਜ਼ਦੀਕ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਸ਼ਹਿਰ ਦੀ ਕਮੇਟੀ ਦੀ ਇਕ ਮਹੱਤਵਪੂਰਨ ਮੀਟਿੰਗ ਹੋਈ। ਜਿਸ ਵਿਚ ਕਈ ਮੁੱਦਿਆਂ ਤੇ ਚਰਚਾ ਹੋਈ। ਇਹ ਮੀਟਿੰਗ ਵਿਸ਼ੇਸ਼ ਤੌਰ ਤੇ ਪ੍ਰਧਾਨ ਦੀ ਚੋਣ ਲਈ ਕੀਤੀ ਗਈ ਸੀ। ਜਿਸ ਵਿਚ ਜਥੇਦਾਰ ਪਿਆਰਾ ਸਿੰਘ ਲਾਇਲਪੁਰੀ ਨੂੰ ਪ੍ਰਧਾਨ ਅਤੇ ਕੁਲਵੰਤ ਸਿੰਘ ਵਾਲੀਆ ਨੂੰ ਮੀਤ ਪ੍ਰਧਾਨ ਚੁਣ ਲਿਆ ਗਿਆ।

ਇਸ ਤੋਂ ਪਹਿਲਾਂ ਸਰਦਾਰ ਹਰਪਾਲ ਸਿੰਘ ਪਾਲੀ ਇਸ ਸਕੂਲ ਦੇ ਪ੍ਰਧਾਨ ਸਨ। ਜਥੇਦਾਰ ਪਿਆਰਾ ਸਿੰਘ ਲਾਇਲਪੁਰੀ ਇਸ ਤੋਂ ਪਹਿਲਾਂ ਦੋ ਵਾਰ ਸਕੂਲ ਦੇ ਪ੍ਰਧਾਨ ਰਹਿ ਚੁੱਕੇ ਹਨ। ਇਸ ਚੋਣ ਤੋਂ ਬਾਅਦ ਸਮੁੱਚੇ ਕਮੇਟੀ ਮੈਂਬਰਾਂ ਅਤੇ ਸਕੂਲ ਦੇ ਸਟਾਫ਼ ਵਲੋਂ ਜਥੇਦਾਰ ਪਿਆਰਾ ਸਿੰਘ ਲਾਇਲਪੁਰੀ ਨੂੰ ਪ੍ਰਧਾਨ ਅਤੇ ਕੁਲਵੰਤ ਸਿੰਘ ਵਾਲੀਆ ਨੂੰ ਮੀਤ ਪ੍ਰਧਾਨ ਬਣਨ ਲਈ ਵਧਾਈ ਦਿੱਤੀ ਗਈ। ਇਸ ਮੀਟਿੰਗ ਤੋਂ ਬਾਅਦ ਗੂਰੁ ਹਰਿਗੋਬਿੰਦ ਸਾਹਿਬ ਪਬਲਿਕ ਸਕੂਲ ਦੀ ਮੀਟਿੰਗ ਕੀਤੀ ਗਈ। ਜਿਸ ਵਿਚ ਮਹਿੰਦਰ ਸਿੰਘ ਨੂੰ ਗੂਰੁ ਹਰਿਗੋਬਿੰਦ ਸਾਹਿਬ ਪਬਲਿਕ ਸਕੂਲ ਦਾ ਉਪ ਪ੍ਰਧਾਨ ਚੁਣ ਲਿਆ ਗਿਆ।

ਇਸ ਮੌਕੇ ਤੇ ਜਥੇਦਾਰ ਪਿਆਰਾ ਸਿੰਘ ਲਾਇਲਪੁਰੀ ਨੇ ਕਿਹਾ ਕਿ ਉਹ ਪਹਿਲਾਂ ਵੀ ਸਕੂਲ ਦੀ ਤਰੱਕੀ ਲਈ ਕੰਮ ਕਰ ਰਹੇ ਸਨ ਅਤੇ ਅੱਗੇ ਵੀ ਉਹ ਸਕੂਲ ਦੀ ਤਰੱਕੀ ਲਈ ਕੰਮ ਕਰਦੇ ਰਹਿਣਗੇ। ਇਸ ਮੌਕੇ ਤੇ ਸਕੂਲ ਦੇ ਮੈਨੇਜਰ ਜਥੇਦਾਰ ਰਣਬੀਰ ਸਿੰਘ ਫੌਜੀ ਅਤੇ ਸੈਕਟਰੀ ਬਲਜੀਤ ਸਿੰਘ ਸਾਹਨੀ ਵਲੋਂ ਜਥੇਦਾਰ ਪਿਆਰਾ ਸਿੰਘ ਲਾਇਲਪੁਰੀ ਅਤੇ ਕੁਲਵੰਤ ਸਿੰਘ ਵਾਲੀਆ ਅਤੇ ਮਹਿੰਦਰ ਸਿੰਘ ਨੂੰ ਦੁਸ਼ਾਲਾ ਦੇ ਕੇ ਸਨਮਾਨਿਤ ਕੀਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ