JALANDHAR WEATHER

ਪੁਲਿਸ ਤੇ ਐਕਸਾਈਜ਼ ਵਿਭਾਗ ਵਲੋਂ ਹਜ਼ਾਰਾਂ ਲੀਟਰ ਕੱਚੀ ਲਾਹਣ ਤੇ ਸ਼ਰਾਬ ਬਰਾਮਦ

ਚੋਗਾਵਾਂ/ਅੰਮ੍ਰਿਤਸਰ, 25 ਜੁਲਾਈ (ਗੁਰਵਿੰਦਰ ਸਿੰਘ ਕਲਸੀ)- ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਐਕਸਾਈਜ਼ ਵਿਭਾਗ ਵਲੋਂ ਚਲਾਈ ਗਈ ਮੁਹਿੰਮ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ, ਜਦੋ ਡੀ. ਐੱਸ. ਪੀ. ਕਪਿਲ ਕੌਸ਼ਲ ਅਤੇ ਐਕਸਾਈਜ਼ ਇੰਸਪੈਕਟਰ ਮੈਡਮ ਜਗਦੀਪ ਕੌਰ ਦੀ ਅਗਵਾਈ ਹੇਠ ਥਾਣਾ ਲੋਪੋਕੇ ਦੇ ਮੁਖੀ ਅਜੇਪਾਲ ਸਿੰਘ ਨੂੰ ਮਿਲੀ ਗੁਪਤ ਸੂਚਨਾ ਦੇ ਅਧਾਰ ਤੇ ਤਲਾਸ਼ੀ ਮੁਹਿੰਮ ਚਲਾਈ ਗਈ।

ਜਿਸ ਦੌਰਾਨ ਪਿੰਡ ਦਸ਼ਮੇਸ਼ ਨਗਰ ਹਵੇਲੀਆਂ ਵਿਖੇ ਵੱਖ-ਵੱਖ ਜਗ੍ਹਾਂ ਤੇ ਛਾਪੇਮਾਰੀ ਦੋਰਾਨ ਕਰੀਬ 4 ਹਜ਼ਾਰ ਲੀਟਰ ਨਜਾਇਜ਼ ਕੱਚੀ ਲਾਹਣ ਅਤੇ 100 ਬੋਤਲਾਂ ਸ਼ਰਾਬ ਬਰਾਮਦ ਹੋਈ। ਜੋ ਕਿ ਪਿੰਡ ਵਿਚ ਲਾਵਾਰਿਸ ਜਗ੍ਹਾ ਵਿਚ ਦੱਬਕੇ ਰੱਖੀ ਹੋਈ ਸੀ। ਜਿਸ ਨੂੰ ਮੌਕੇ ਤੇ ਨਸ਼ਟ ਕਰ ਦਿੱਤਾ ਗਿਆ।

ਇਸ ਮੌਕੇ ਚੋਕੀ ਕੱਕੜ ਇੰਚਾਰਜ ਬਲਦੇਵ ਸਿੰਘ ਐਮ. ਡੀ. ਤੇਜੀ ਬਾਉ , ਜੀ. ਐਮ. ਜਤਿੰਦਰ ਸਿੰਘ ਦਿਉਲ , ਜੀ. ਐਮ. ਪਾਲਾ, ਰਵੀ ਸ਼ਰਮਾ ਠੇਕਾ ਇੰਚਾਰਜ, ਮਾਂਜੂ ਚੋਗਾਵਾਂ, ਸਰਕਲ ਇੰਚਾਰਜ ਸੁਲੱਖਣ ਗੁਰਮੀਤ ,ਬਲਜਿੰਦਰ ਸੋਨੂੰ ਆਦਿ ਹਾਜ਼ਰ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ