JALANDHAR WEATHER

ਧਰਮਿੰਦਰ ਪ੍ਰਧਾਨ ਵਲੋਂ ਅਸਤੀਫ਼ਾ ਦੇਣਾ ਦੇਸ਼ ਦੇ ਨੌਜਵਾਨਾਂ ਦੀ ਬਹੁਤ ਵੱਡੀ ਜਿੱਤ- ਰਾਜਾ ਵੜਿੰਗ

ਸੁਨਾਮ ਊਧਮ ਸਿੰਘ ਵਾਲਾ/ ਸੰਗਰੂਰ, 25 ਜੁਲਾਈ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ, ਰੁਪਿੰਦਰ ਸਿੰਘ ਸੱਗੂ)- ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੁਨਾਮ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਨੌਜਵਾਨਾਂ ਦੇ ਪ੍ਰਦਰਸ਼ਨ ਤੋਂ ਬਾਅਦ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਵਲੋਂ ਅਸਤੀਫ਼ਾ ਦੇਣਾ ਦੇਸ਼ ਦੇ ਨੌਜਵਾਨਾਂ ਦੀ ਬਹੁਤ ਵੱਡੀ ਜਿੱਤ ਹੈ, ਜਿਨ੍ਹਾ ਨੇ ਅਣਥੱਕ ਸੰਘਰਸ਼ ਲੜਿਆ ਅਤੇ ਇਸ ਸਫ਼ਲਤਾ ਲਈ ਰਾਹੁਲ ਗਾਂਧੀ, ਪ੍ਰਿਅੰਕਾਂ ਗਾਂਧੀ ਅਤੇ ਸੋਨੀਆ ਗਾਂਧੀ ਵੀ ਵਧਾਈ ਦਾ ਪਾਤਰ ਹਨ। ਦੇਸ਼ ਵਿਚ 27 ਸਾਲਾਂ ਬਾਅਦ ਪ੍ਰਧਾਨ ਮੰਤਰੀ ਦਾ ਘਰ ਘੇਰਿਆ ਗਿਆ। ਜਿੱਦੀ ਸਰਕਾਰ ਨੂੰ ਆਖਿਰ ਝੁਕਣਾ ਪਿਆ।

ਰਾਜਾ ਵੜਿੰਗ ਜੋ ਸੁਨਾਮ ਵਿਖੇ ਸਫ਼ਾਈ ਸੇਵਕਾ ਦੇ ਧਰਨੇ ਵਿਚ ਸ਼ਾਮਿਲ ਹੋਣ ਆਏ ਸਨ ਨੇ ਗੱਲਬਾਤ ਕਰਦਿਆ ਕਿਹਾ ਕਿ ਪੰਜਾਬ ਵਿਚ ਵੀ ਪੇਪਰ ਲੀਕ ਹੋਇਆ ਹੈ ਅਸੀ ਮੰਗ ਕਰਦੇ ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਆਪਣੇ ਸਿੱਖਿਆ ਮੰਤਰੀ ਦਾ ਅਸਤੀਫ਼ਾ ਲੈਣ। ਸਫਾਈ ਸੇਵਕਾਂ ਨੂੰ 'ਰੱਬ ਦੇ ਬੰਦਿਆ' ਦੇ ਖਿਤਾਬ ਨਾਲ ਨਿਵਾਜਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਬਰਨਾਲਾ ਵਿਖੇ ਇਨ੍ਹਾ ਕਰਮਚਾਰੀਆਂ ਨਾਲ 'ਆਪ' ਸਰਕਾਰ ਵਲੋਂ ਦਰਿੰਦਗੀ ਕੀਤੀ ਗਈ ਹੈ।

ਡੀ.ਐਸ.ਪੀ ਨੂੰ ਸਸਪੈਂਡ ਕਰਨਾ ਸਿਰਫ਼ ਇਕ ਦਿਖਾਵਾ ਹੈ ਅਤੇ ਸਾਡੀ ਮੰਗ ਹੈ ਕਿ ਦੋਸ਼ੀ ਪੁਲਿਸ ਵਾਲਿਆ 'ਤੇ ਮਾਮਲਾ ਦਰਜ਼ ਹੋਵੇ। ਉਨ੍ਹਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼, ਸਾਧੂ ਸਿੰਘ ਧਰਮਸੋਤ, ਦਲਵੀਰ ਸਿੰਘ ਗੋਲਡੀ ਤੋਂ ਇਲਾਵਾ ਸੁਰਿੰਦਰਪਾਲ ਸਿੰਘ ਸਿਬੀਆ, ਰਾਜਿੰਦਰ ਸਿੰਘ ਰਾਜਾ ਬੀਰ ਕਲਾਂ, ਰਾਜਿੰਦਰ ਦੀਪਾ, ਮਨਪ੍ਰੀਤ ਮਨੀ ਵੜੈਚ, ਜਗਦੇਵ ਸਿੰਘ ਗਾਗਾ, ਸਨਮੀਕ ਹੈਨਰੀ, ਜਗਦੇਵ ਸਿੰਘ ਸਿੱਧੂ ਦੋਲੇਵਾਲਾ, ਰਿਪਲ ਧਾਲੀਵਾਲ, ਮਲਕੀਤ ਸਿੰਘ ਗੁਰਾਇਆ, ਕਰਮਜੀਤ ਕੌਰ ਮਾਡਲ ਟਾਊਨ ਹਰਭਜਨ ਸਿੰਘ ਸਿੱਧੂ ਜਖੇਪਲ ਆਦਿ ਆਗੂ ਮੌਜੂਦ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ