ਪਿੰਡ ਰੁੜਕੀ ਵਿਖੇ ਮੀਉਵਾਲ ਦੇ ਨੌਜਵਾਨ ਦੀ ਟਰੈਕਟਰ ਟਰਾਲੀ ਹੇਠ ਆਉਣ ਨਾਲ ਮੌਤ
ਗੁਰਾਇਆਂ (ਜਲੰਧਰ), 25 ਜੁਲਾਈ (ਬਲਵਿੰਦਰ ਸਿੰਘ)- ਪਿੰਡ ਰੁੜਕੀ ਵਿਖੇ ਪਿੰਡ ਮੀਉਵਾਲ ਦੇ ਇਕ ਨੌਜਵਾਨ ਦੀ ਟਰੈਕਟਰ ਟਰਾਲੀ ਹੇਠ ਆਉਣ ਨਾਲ ਮੌਤ ਹੋਣ ਦੀ ਖ਼ਬਰ ਹੈ। ਪੁਲਿਸ ਨੇ ਮ੍ਰਿਤਕ ਦੇ ਪਿਤਾ ਅਮਰਜੀਤ ਲਾਲ ਪੁੱਤਰ ਸ਼ਿੰਦਰਪਾਲ ਵਾਸੀ ਮੀਓਵਾਲ ਦੇ ਬਿਆਨਾਂ ਤੇ ਮੁਕੱਦਮਾ ਨੰਬਰ 172, ਧਾਰਾ ਭਾਰਤੀ ਨਿਆਂ ਸਹਿਤਾ, 105, 3,5 ਅਧੀਨ ਮੁਕੱਦਮਾ ਗਗਨਦੀਪ ਸਿੰਘ ਪੁੱਤਰ ਮੇਜਰ ਸਿੰਘ,ਭੁਪਿੰਦਰ ਕੌਰ ਪਤਨੀ ਮੇਜਰ ਸਿੰਘ, ਹਰਪ੍ਰੀਤ ਕੌਰ ਪੁੱਤਰੀ ਮੇਜਰ ਸਿੰਘ ਅਤੇ ਅਵਤਾਰ ਸਿੰਘ ਪੁੱਤਰ ਗਿਆਨ ਸਾਰੇ ਵਾਸੀ ਰੁੜਕੀ ਖ਼ਿਲਾਫ਼ ਦਰਜ ਕਰ ਲਿਆ ਹੈ।
ਪੁਲਿਸ ਨੇ ਇਸ ਸਬੰਧੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਇੰਸਪੈਕਟਰ ਪਰਮਿੰਦਰ ਸਿੰਘ ਐੱਸ.ਐੱਚ.ਓ. ਗੁਰਾਇਆ ਨੇ ਕਿਹਾ ਹੈ ਕਿ ਤਿੰਨ ਦੋਸ਼ੀ ਗ੍ਰਿਫ਼ਤਾਰ ਕਰ ਲਏ ਗਏ ਹਨ।
;
;
;
;
;
;
;
;
;