JALANDHAR WEATHER

ਵਿਧਾਇਕਾ ਛੀਨਾ ਨੇ ਕੀਤਾ ਮਹੱਲਾ ਕਲੀਨਿਕ ਦਾ ਉਦਘਾਟਨ

ਡਾਬਾ/ਲੁਹਾਰਾ/ਲੁਧਿਆਣਾ, 25 ਜੁਲਾਈ (ਕੁਲਵੰਤ ਸਿੰਘ ਸੱਪਲ)- ਵਿਧਾਨ ਸਭਾ ਹਲਕਾ ਦੱਖਣੀ ਅਧੀਨ ਆਉਂਦੇ ਰੇਰੂ ਸਾਹਿਬ ਰੋਡ ਲੁਹਾਰਾ ਵਾਰਡ ਨੰਬਰ 36 ਦੇ ਮੁਹੱਲਾ ਬਸੰਤ ਨਗਰ ਵਿਖੇ ਹਲਕਾ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਨੇ ਮੁਹੱਲਾ ਕਲੀਨਿਕ ਦਾ ਉਦਘਾਟਨ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿਚ ਜੁੜ ਬੈਠੇ ਇਲਾਕਾ ਨਿਵਾਸੀਆਂ ਨੂੰ ਵਿਧਾਇਕਾ ਛੀਨਾ ਨੇ ਦੱਸਿਆ ਕਿ ਇਸ ਮੁਹੱਲਾ ਕਲੀਨਿਕ ਵਿਚ ਐਮ. ਬੀ. ਬੀ. ਐਸ. ਡਾਕਟਰ ਮਰੀਜ਼ਾਂ ਦੀ ਜਾਂਚ ਕਰਨਗੇ ਅਤੇ ਸਰਕਾਰ ਵਲੋਂ ਚਲਾਈ ਸਕੀਮ ਅਧੀਨ ਵੱਖ-ਵੱਖ ਤਰਹਾਂ ਦੇ 47 ਟੈਸਟ ਮੁਫ਼ਤ ਕੀਤੇ ਜਾਣਗੇ।

ਵਿਧਾਇਕਾ ਛੀਨਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਹੇਠਲੀ ਸੂਬਾ ਸਰਕਾਰ ਵਲੋਂ ਮਿਆਰੀ ਸਿੱਖਿਆ, ਸਿਹਤ ਸਹੂਲਤਾਂ ਮੁਹਈਆ ਕਰਵਾਉਣ ਨੂੰ ਪਹਿਲ ਦਿੱਤੀ ਜਾ ਰਹੀ ਹੈ। ਜਿਸ ਤਹਿਤ ਸੂਬਾ ਵਾਸੀਆਂ ਦੇ 10 ਲੱਖ ਤੱਕ ਦੇ ਮੁਫ਼ਤ ਇਲਾਜ ਲਈ ਬਿਨਾਂ ਕਿਸੇ ਭੇਦ ਭਾਵ ਦੇ ਕਾਰਡ ਬਣਾਏ ਗਏ ਹਨ। ਇਸ ਤੋਂ ਇਲਾਵਾ ਸੂਬਾ ਪੰਜਾਬ ਦੀਆਂ ਮਾਵਾਂ, ਭੈਣਾਂ ਲਈ ਸਤਿਕਾਰ ਯੋਜਨਾ ਸਕੀਮ ਸ਼ੁਰੂ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੱਡਾ ਸਲਾਂਘਾਯੋਗ ਉਪਰਾਲਾ ਕੀਤਾ ਹੈ।

ਉਨ੍ਹਾਂ ਕਿਹਾ ਕਿ ਆਪ ਸਰਕਾਰ ਵਲੋਂ ਸੂਬੇ ਵਿਚਲੇ ਸਕੂਲਾਂ ਨੂੰ ਅਪਗਰੇਡ ਕਰਕੇ ਪ੍ਰਾਈਵੇਟ ਸਕੂਲਾਂ ਬਰਾਬਰ ਖੜਾ ਕੀਤਾ ਜਾ ਰਿਹਾ ਹੈ ਤਾਂ ਜੋ ਸੂਬਾ ਪੰਜਾਬ ਦੇ ਬੱਚੇ ਪੜ੍ਹ ਲਿਖ ਕੇ ਸੂਬਾ ਪੰਜਾਬ ਦਾ ਨਾਮ ਰੋਸ਼ਨ ਕਰ ਸਕਣ। ਅਖੀਰ ਵਿਚ ਉਨ੍ਹਾਂ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਮੁਹੱਲਾ ਕਲੀਨਿਕ ਦਾ ਪੂਰਾ ਲਾਭ ਉਠਾਉਣ ਅਤੇ ਪ੍ਰਾਈਵੇਟ ਡਾਕਟਰਾਂ ਕੋਲੋਂ ਮਹਿੰਗੇ ਇਲਾਜ ਕਰਵਾਉਣ ਤੋਂ ਬਚਣ। ਇਸ ਮੌਕੇ ਮਹਿਤਾਬ ਸਿੰਘ ਬੰਟੀ, ਅਵਤਾਰ ਸਿੰਘ ਲੁਹਾਰਾ, ਕੌਂਸਲਰ ਪਤੀ ਤੇ ਬਲਾਕ ਪ੍ਰਧਾਨ ਡਾ. ਦੀਪਕ ਮੰਨਣ, ਢਾਡੀ ਸਿਕੰਦਰ ਸਿੰਘ ਪ੍ਰਧਾਨ ਗੁਰਦੁਆਰਾ ਰੇਰੂ ਸਾਹਿਬ ਲੁਹਾਰਾ, ਬਿੱਕਰ ਸਿੰਘ, ਜਤਿੰਦਰ ਸਿੰਘ ਲੱਖਾ, ਕਰਮ ਸਿੰਘ ਕੋਮਲ, ਗੁਰਭੇਜ ਸਿੰਘ, ਰਵਿੰਦਰ ਸਿੰਘ ਰਵੀ, ਸਰਬਜੀਤ ਸਿੰਘ, ਉੱਜਲ ਸਿੰਘ, ਮਨਜੀਤ ਸਿੰਘ ਮਨੀ, ਕੁਲਦੀਪ ਸਿੰਘ, ਕਮਲਜੀਤ ਸਿੰਘ, ਰਮਿੰਦਰ ਸਿੰਘ, ਜਗਤਾਰ ਸਿੰਘ ਤਾਰੀ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ