ਮਲੋਟ ਵਾਸੀ ਲੜਕੀ ਦੀ ਕੈਨੇਡਾ ’ਚ ਮੌਤ
ਮਲੋਟ, 28 ਜੁਲਾਈ (ਪਾਟਿਲ)-ਮਲੋਟ ਦੇ ਆਦਰਸ਼ ਨਗਰ ਗਲੀ ਨੰਬਰ 7 ਵਾਸੀ ਅਤੇ ਕੈਂਥ ਇੰਜੀਨੀਅਰ ਵਰਕਸ ਦੇ ਸੰਚਾਲਕ ਜਗਸੀਰ ਸਿੰਘ ਕੈਂਥ ਦੇ ਪਰਿਵਾਰ ’ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਪਿਆ, ਜਦੋਂ ਉਨ੍ਹਾਂ ਦੀ 28 ਸਾਲਾਂ ਸਪੁੱਤਰੀ ਮਨਦੀਪ ਕੌਰ ਜਿਨੀਆ ਕੈਂਥ ਦਾ ਕੈਨੇਡਾ ਵਿਖੇ ਦਿਹਾਂਤ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮਨਦੀਪ ਕੌਰ ਪਿਛਲੇ ਕੁਝ ਸਮੇਂ ਤੋਂ ਬਿਮਾਰੀ ਨਾਲ ਜੂਝ ਰਹੀ ਸੀ। ਬੀਤੇ ਦਿਨੀਂ ਤਬੀਅਤ ਵਿਗੜਨ ਕਾਰਨ ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਉਨ੍ਹਾਂ ਨੇ ਆਖ਼ਰੀ ਸਾਹ ਲਿਆ। ਮਨਦੀਪ ਕੌਰ ਕੈਨੇਡਾ ਵਿਚ ਆਰ.ਐੱਨ. ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੀ ਸੀ ਅਤੇ ਆਪਣੇ ਮਿਹਨਤੀ ਤੇ ਮਿਲਣਸਾਰ ਸੁਭਾਅ ਕਾਰਨ ਸਭ ਵਿਚ ਪ੍ਰਸਿੱਧ ਸੀ। ਉਹ ਕੈਨੇਡਾ ਵਿਚ ਰਹਿ ਰਹੇ ਵਿਦਿਆਰਥੀ ਆਗੂ ਸਾਹਿਲ ਕੈਂਥ ਦੀ ਭੈਣ ਸੀ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਮਿਲਦੇ ਹੀ ਮਲੋਟ ਸ਼ਹਿਰ ਅਤੇ ਇਲਾਕੇ ਵਿਚ ਗਹਿਰੇ ਦੁੱਖ ਦੀ ਲਹਿਰ ਦੌੜ ਗਈ ਹੈ।
;
;
;
;
;
;
;
;