ਲੁਧਿਆਣਾ ਵਿਚ ਭਾਰੀ ਮੀਂਹ ਕਾਰਨ ਕਈ ਥਾਵਾਂ ’ਤੇ ਸੜਕ ਧੱਸੀ
ਲੁਧਿਆਣਾ, 30 ਜੁਲਾਈ, (ਪਰਮਿੰਦਰ ਸਿੰਘ ਅਹੂਜਾ)- ਲੁਧਿਆਣਾ ਵਿਚ ਅੱਜ ਤੜਕੇ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਸ਼ਹਿਰ ਦੀਆਂ ਕਈ ਥਾਵਾਂ ’ਤੇ ਸੜਕ ਧੱਸ ਗਈ ਹੈ। ਜਾਣਕਾਰੀ ਅਨੁਸਾਰ ਸਥਾਨਕ ਹੀਰੋ ਬੈਕਰੀ ਚੌਂਕ ਨੇੜੇ ਸੜਕ ਧੱਸਣ ਕਾਰਨ ਇਕ ਕਾਰ ਸਵਾਰ ਵਾਲ ਵਾਲ ਬਚ ਗਿਆ। ਉਹ ਕਾਰ ’ਤੇ ਜਾ ਰਿਹਾ ਸੀ ਕਿ ਅਚਾਨਕ ਸੜਕ ਧੱਸ ਗਈ ਅਤੇ ਚੱਲਦੀ ਕਾਰ ਵਿਚ ਹੀ ਉਹ ਹੇਠਾਂ ਡਿੱਗ ਪਿਆ। ਕੋਟ ਮੰਗਲ ਸਿੰਘ ਇਲਾਕੇ ਵਿਚ ਵੀ ਸੜਕ ਦੇ ਧੱਸਣ ਕਾਰਨ ਇਕ ਬਜ਼ੁਰਗ ਡਿੱਗ ਪਿਆ। ਸ਼ਹਿਰ ਵਿਚ ਪਏ ਮੀਂਹ ਕਾਰਨ ਬਹੁਤ ਜ਼ਿਆਦਾ ਪਾਣੀ ਖੜਾ ਗਿਆ ਹੈ ਅਤੇ ਆਵਾਜਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ ਹੈ।
;
;
;
;
;
;
;
;