JALANDHAR WEATHER

ਸਫ਼ਾਈ ਸੇਵਕਾਂ ਦੀਆਂ ਮੰਗਾਂ ਦੇ ਸੰਬੰਧ ’ਚ ਪੰਜਾਬ ਬੰਦ ਨੂੰ ਵਪਾਰੀਆਂ ਨੇ ਦਿੱਤਾ ਸਮਰਥਨ

ਫਰੀਦਕੋਟ, 30 ਜੁਲਾਈ (ਜਸਵੰਤ ਸਿੰਘ ਪੁਰਬਾ )- ਪਿਛਲੇ ਲੰਬੇ ਸਮੇਂ ਤੋਂ ਹੜਤਾਲ ’ਤੇ ਬੈਠੇ ਸਫਾਈ ਕਰਮਚਾਰੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹਾਲਾਂਕਿ ਸਰਕਾਰ ਵਲੋਂ ਉਨ੍ਹਾਂ ਦੀਆਂ ਕੁਝ ਮੰਗਾਂ ਮੰਨ ਲਈਆਂ ਗਈਆਂ ਹਨ ਪਰ ਹਾਲੇ ਵੀ ਆਪਣੀ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਉਹ ਜ਼ਿੱਦ ’ਤੇ ਅੜੇ ਹੋਏ ਹਨ ਨਾਲ ਹੀ ਜਿਹੜਾ ਉਹਨਾਂ ਵਲੋਂ ਪ੍ਰੋਬੇਸ਼ਨ ਪੀਰੀਅਡ ਨੂੰ ਘਟਾਉਣ ਲਈ ਮੰਗ ਕੀਤੀ ਜਾ ਰਹੀ ਹੈ, ਜਿਸ ਦੇ ਚਲਦੇ ਉਹਨਾਂ ਵਲੋਂ ਜਿਹੜੀ ਹੜਤਾਲ ਪਹਿਲਾਂ ਚੱਲ ਰਹੀ ਸੀ ਉਸ ਨੂੰ ਅੱਗੇ ਵੀ ਜਾਰੀ ਰੱਖਿਆ ਹੋਇਆ ਹੈ। ਅੱਜ ਸਫਾਈ ਕਰਮਚਾਰੀਆਂ ਵਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ, ਜਿਸ ਦੇ ਚਲਦੇ ਫਰੀਦਕੋਟ ਵਿਚ ਵੀ ਬੰਦ ਦਾ ਅਸਰ ਪੂਰਨ ਰੂਪ ਵਿਚ ਵੇਖਣ ਨੂੰ ਮਿਲਿਆ, ਜਿਥੇ ਸਫਾਈ ਕਰਮਚਾਰੀਆਂ ਦੇ ਸਮਰਥਨ ਵਿਚ ਵਪਾਰ ਮੰਡਲ ਵਲੋਂ ਅੱਜ ਪੂਰਨ ਰੂਪ ਵਿਚ ਆਪਣਾ ਬਾਜ਼ਾਰ ਬੰਦ ਕਰਕੇ ਸਫ਼ਾਈ ਕਰਮਚਾਰੀਆਂ ਦੇ ਹੱਕ ਵਿਚ ਆਪਣਾ ਸਮਰਥਨ ਦਿੱਤਾ। ਹਾਲਾਂਕਿ ਫ਼ਰੀਦਕੋਟ ਵਿਚ ਜਿਹੜਾ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ, ਉਹ 5 ਵਜੇ ਤੱਕ ਦਾ ਸੀ ਪਰ ਵਪਾਰੀਆਂ ਨਾਲ ਬਣੀ ਸਹਿਮਤੀ ਤੋਂ ਬਾਅਦ ਇਹ ਬੰਦ 12 ਵਜੇ ਤੱਕ ਜਾਰੀ ਰਹੇਗਾ। ਹੜਤਾਲੀ ਕਰਮਚਾਰੀਆਂ ਨੇ ਵਪਾਰੀਆਂ ਦਾ  ਬੰਦ ਨੂੰ ਸਮਰਥਨ ਦੇਣ ਲਈ ਧੰਨਵਾਦ ਕੀਤਾ । 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਪੰਜਾਬ / ਜਨਰਲ

ਅਜੀਤ ਟੀ ਵੀ