JALANDHAR WEATHER

ਕਸਬਾ ਜੈਂਤੀਪੁਰ ਤੇ ਆਸ-ਪਾਸ ਦੇ ਇਲਾਕਿਆਂ ਵਿਚ ਪੰਜਾਬ ਬੰਦ ਨੂੰ ਨਹੀਂ ਮਿਲਿਆਂ ਹੁੰਗਾਰਾ

ਜੈਂਤੀਪੁਰ (ਅੰਮ੍ਰਿਤਸਰ), 30 ਜੁਲਾਈ (ਭੁਪਿੰਦਰ ਸਿੰਘ ਗਿੱਲ )- ਪਿਛਲੇ ਦਿਨੀਂ ਆਪਣੀਆਂ ਹੱਕੀ ਮੰਗਾ ਲਈਂ ਸਫਾਈ ਸੇਵਕਾਂ ਵਲੋ ਬਰਨਾਲਾ ਵਿਖੇ ਸਰਕਾਰ ਖਿਲਾਫ਼ ਪ੍ਰਦਰਸ਼ਨ ਕਰ ਰਹੇ ਕਰਮਚਾਰੀਆਂ 'ਤੇ ਪੁਲਿਸ ਮੁਲਾਜ਼ਮਾਂ ਵਲੋਂ ਕੀਤੇ ਗਏ ਲਾਠੀਚਾਰਜ ਦੇ ਰੋਸ ਵਜੋਂ ਅੱਜ ਪੂਰੇ ਪੰਜਾਬ ਭਰ ਵਿਚ ਸਫਾਈ ਸੇਵਕਾ ਦੇ ਹੱਕ ਵਿਚ ਭਗਵਾਨ ਵਾਲਮੀਕ ਸੰਗਰਸ ਧੂੰਣਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਮਲਕੀਤ ਦਾਸ ਜੀਂ ਵਲੋ ਉਨ੍ਹਾਂ ਮਜ਼ਦੂਰ ਭੈਣ ਭਰਾਵਾਂ ਦੇ ਹੱਕ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ। ਇਸ ਸੱਦੇ ਨੂੰ ਕਸਬਾ ਜੈਂਤੀਪੁਰ ਤੇ ਆਸ-ਪਾਸ ਦੇ ਇਲਾਕਿਆਂ ਵਿਚ ਦੁਕਾਨਾਂ ਬੰਦ ਕਰਕੇ ਸਹਿਯੋਗ ਨਹੀਂ ਮਿਲਿਆ।

ਸਵੇਰ ਤੋਂ ਹੀ ਕੁੱਝ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਖੋਲ ਕੇ ਰੱਖੀਆਂ, ਪਰ ਕੁੱਝ ਕਿ ਦੁਕਾਨਦਾਰ ਰੋਜ਼ਾਨਾ ਵਾਂਗ ਆਪਣੀਆਂ ਦੁਕਾਨਾਂ ਬੰਦ ਕੀਤੀਆਂ ਗਈਆਂ। ਇਸ 'ਤੇ ਭਗਵਾਨ ਵਾਲਮੀਕ ਸੰਘਰਸ਼ ਦਲ ਦੇ ਚੇਅਰਮੈਨ ਹਰਦੀਪ ਸਿੰਘ ਭੰਗਾਲੀ ਤੇ ਸਮਾਜ ਦੇ ਹੋਰ ਭਰਾਵਾਂ ਵਲੋ ਦੁਕਾਨਾਂ ਬੰਦ ਕਰਨ ਲਈਂ ਬੇਨਤੀ ਕੀਤੀ ਗਈ ਸੀ ਪਰ ਰੋਜਾਨਾ ਦੀ ਤਰਾਂ ਦੁਕਾਨਾਂ ਖੁੱਲੀਆਂ ਰੱਖੀਆਂ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਪੰਜਾਬ / ਜਨਰਲ

ਅਜੀਤ ਟੀ ਵੀ