ਸਲਮਾਨ ਖ਼ਾਨ ਨੇ ਸੰਜੇ ਦੱਤ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ, ਲਿਖੀ ਭਾਵੁਕ ਪੋਸਟ
ਮੁੰਬਈ, 1 ਅਗਸਤ- ਸਲਮਾਨ ਖਾਨ ਨੇ ਸ਼ੁੱਕਰਵਾਰ ਦੇਰ ਰਾਤ ਸੋਸ਼ਲ ਮੀਡੀਆ 'ਤੇ ਆਪਣੇ ਸਭ ਤੋਂ ਕਰੀਬੀ ਦੋਸਤ ਸੰਜੇ ਦੱਤ ਨਾਲ ਦੋ ਫੋਟੋਆਂ ਸਾਂਝੀਆਂ ਕੀਤੀਆਂ, ਜਿਸ ਵਿਚ ਦੋਵੇਂ ਇਕ ਦੂਜੇ ਨੂੰ ਜੱਫੀ ਪਾਉਂਦੇ ਦਿਖਾਈ ਦੇ ਰਹੇ ਹਨ।
ਸਲਮਾਨ ਨੇ ਫੋਟੋਆਂ ਦਾ ਕੈਪਸ਼ਨ ਦਿੱਤਾ, "ਬਾਬਾ ਹਮੇਸ਼ਾ ਲਈ...ਬਾਬਾ ਹੀ ਬਾਬਾ ਹੈ। ਸੰਜੂ ਬਾਬਾ ਸਾਡਾ ਬਾਬਾ ਹੈ ਅਤੇ ਹੁਣ ਬਾਬਾ ਸਾਡੇ ਬੱਚਿਆਂ ਦਾ ਵੀ ਬਾਬਾ ਹੈ। ਮੇਰਾ ਵੱਡਾ ਭਰਾ ਸੰਜੇ ਦੱਤ। ਅੱਲ੍ਹਾ, ਪਰਮਾਤਮਾ ਅਤੇ ਯਿਸੂ ਇਸ ਆਦਮੀ ਨੂੰ ਹਮੇਸ਼ਾ ਲਈ ਖੁਸ਼ ਰੱਖਣ। ਮੈਂ ਤੁਹਾਨੂੰ ਪਿਆਰ ਕਰਦਾ ਹਾਂ, ਬਾਬਾ।"
ਬਹੁਤ ਸਾਰੇ ਲੋਕਾਂ ਨੇ ਇਸ 'ਤੇ ਪ੍ਰਤੀਕਿਰਿਆ ਦਿੱਤੀ। ਸੰਜੇ ਦੱਤ ਦੀ ਪਤਨੀ ਮਾਨਯਤਾ ਦੱਤ ਨੇ ਪੋਸਟ 'ਤੇ ‘ਜੀਵਨ ਭਰ ਲਈ ਭਰਾ’ ਦੀ ਟਿੱਪਣੀ ਕੀਤੀ ਤੇ ਸੰਜੇ ਦੱਤ ਦੀ ਵੱਡੀ ਧੀ ਤ੍ਰਿਸ਼ਲਾ ਦੱਤ ਨੇ ਦਿਲ ਵਾਲੇ ਇਮੋਜੀ ਨਾਲ ਟਿੱਪਣੀ ਕੀਤੀ।
;
;
;
;
;
;
;
;