ਬਸੰਤ ਐਵਨਿਊ ਵਿਖੇ ਲੋਕ ਮਿਲਣੀ ਵੇਲੇ ਮਾਹੌਲ ਗਰਮਾਇਆ, ਲੋਕਾਂ ਨੇ ਵਿਧਾਇਕ ਨੂੰ ਲਗਾਈ ਸਵਾਲਾਂ ਦੀ ਝੜੀ
ਫੁੱਲਾਂਵਾਲ/ ਲੁਧਿਆਣਾ, 1 ਅਗਸਤ (ਮਨਜੀਤ ਸਿੰਘ ਦੁੱਗਰੀ)- ਹਲਕਾ ਗਿੱਲ ਦੀ ਬਸੰਤ ਐਵਨਿਊ ਕਲੋਨੀ ਵਿਚ ਵਿਧਾਇਕ ਸੰਗੋਵਾਲ ਵਲੋਂ ਰੱਖੇ ਲੋਕ ਮਿਲਣੀ ਤਹਿਤ ਸਮਾਗਮ ਵਿਚ ਮਾਹੌਲ ਉਦੋਂ ਗਰਮਾ ਗਿਆ, ਜਦੋਂ ਬਸੰਤ ਐਵਨਿਊ ਵਾਸੀਆਂ ਨੇ ਵਿਧਾਇਕ ਤੇ ਕਲੋਨੀ ਦੀਆਂ ਸਮੱਸਿਆਵਾਂ ਨੂੰ ਲੈ ਕੇ ਸਵਾਲਾਂ ਦੀ ਝੜੀ ਲਗਾ ਦਿੱਤੀ। ਉਨ੍ਹਾਂ ਦਾ ਕਹਿਣਾ ਸੀ ਕਿ ਪਿਛਲੇ ਸਾਢੇ ਚਾਰ ਸਾਲ ਵਿਧਾਇਕ ਨੇ ਕਦੇ ਵੀ ਉਨ੍ਹਾਂ ਦੀ ਸਾਰ ਨਹੀਂ ਲਈ ਤੇ ਨਾ ਹੀ ਕੋਈ ਵਿਸ਼ੇਸ਼ ਗਰਾਂਟ ਸੂਬਾ ਸਰਕਾਰ ਵਲੋਂ ਦਿੱਤੀ ਗਈ, ਹੁਣ ਸਿਰਫ਼ ਚੋਣਾਂ ਦੇ ਨੇੜੇ ਆਉਣ ਕਰਕੇ ਹੀ ਵਿਧਾਇਕ ਉਨ੍ਹਾਂ ਪਾਸ ਆਇਆ ਹੈ।
ਜਿਸਦੀ ਤਾਇਦ ਕਰਦਿਆਂ ਉਥੋਂ ਦੇ ਸਰਪੰਚ ਅਨੰਦ ਗੋਇਲ ਨੇ ਵੀ ਕਿਹਾ ਕਿ ਉਨ੍ਹਾਂ ਦੀ ਪੰਚਾਇਤ ਪਾਸ ਸਿਰਫ਼ ਕੇਂਦਰ ਸਰਕਾਰ ਵਲੋਂ 15ਵੇਂ ਅਤੇ 16ਵੇਂ ਵਿੱਤ ਕਮਿਸ਼ਨ ਦੀਆਂ ਗਰਾਂਟਾਂ ਹੀ ਆਈਆਂ ਹਨ। ਪੰਜਾਬ ਸਰਕਾਰ ਵਲੋਂ ਕੋਈ ਵੀ ਗਰਾਂਟ ਪੰਚਾਇਤ ਨੂੰ ਨਹੀਂ ਮਿਲੀ। ਉਥੋਂ ਦੇ ਵਸਨੀਕ ਸੀਵਰੇਜ ਦੀ ਮਾੜੀ ਦੁਰਦਸ਼ਾ ਬਾਰੇ ਵੀ ਖੁੱਲ ਕੇ ਬੋਲੇ। ਜਦ ਕਿ ਸਰਪੰਚ ਨੇ ਕਿਹਾ ਕਿ ਕੁੱਝ ਹਿੱਸੇ ਵਿਚ ਇਹ ਸਮੱਸਿਆ ਹੈ ਜਿਸ ਦਾ ਜਲਦ ਹੀ ਹੱਲ ਕਰ ਦਿੱਤਾ ਜਾਵੇਗਾ।
;
;
;
;
;
;
;
;