ਸਲਮਾਨ ਖਾਨ ਦੇ ਘਰ ਗੋਲੀਬਾਰੀ ਮਾਮਲੇ 'ਚ ਪੰਜਾਬ ਤੋਂ 2 ਦੋਸ਼ੀ ਗ੍ਰਿਫਤਾਰ
ਮੁੰਬਈ, 25 ਅਪ੍ਰੈਲ-14 ਅਪ੍ਰੈਲ ਨੂੰ ਅਦਾਕਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਦੀ ਘਟਨਾ ਹੋਈ ਸੀ ਤੇ ਮੁੰਬਈ ਕ੍ਰਾਈਮ ਬ੍ਰਾਂਚ ਨੇ ਪੰਜਾਬ ਤੋਂ ਸੋਨੂੰ ਸੁਭਾਸ਼ ਚੰਦਰ ਅਤੇ ਅਨੁਜ ਥਾਪਨ ਨਾਮ ਦੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਦੋਵੇਂ ਦੋਸ਼ੀ ਬਿਸ਼ਨੋਈ ਗੈਂਗ ਦੇ ਸੰਪਰਕ ਵਿਚ ਸਨ ਅਤੇ ਗ੍ਰਿਫਤਾਰ ਦੋਸ਼ੀ ਬੰਦੂਕਾਂ ਦੀ ਸਪਲਾਈ ਕਰਦੇ ਸਨ। ਮੁੰਬਈ ਕ੍ਰਾਈਮ ਬ੍ਰਾਂਚ ਨੇ ਇਹ ਜਾਣਕਾਰੀ ਦਿੱਤੀ।