ਲੋਕ ਸਭਾ ਚੋਣਾਂ 2024 : ਸਾਡੀ ਜਿੱਤ ਯਕੀਨੀ ਹੈ - ਹੇਮਾ ਮਾਲਿਨੀ
ਮਥੁਰਾ (ਉੱਤਰ ਪ੍ਰਦੇਸ਼), 25 ਅਪ੍ਰੈਲ - ਭਾਜਪਾ ਦੀ ਸੰਸਦ ਮੈਂਬਰ ਅਤੇ ਮਥੁਰਾ ਤੋਂ ਉਮੀਦਵਾਰ ਹੇਮਾ ਮਾਲਿਨੀ ਦਾ ਕਹਿਣਾ ਹੈ, "ਸਾਡੀ ਜਿੱਤ ਯਕੀਨੀ ਹੈ। ਮੈਂ ਚਾਹਾਂਗੀ ਕਿ ਪੂਰੀ ਜਨਤਾ, ਲੋਕਤੰਤਰ ਦੇ ਇਸ ਤਿਉਹਾਰ ਵਿਚ ਹਿੱਸਾ ਲਵੇ, ਹਰ ਕੋਈ ਵੋਟ ਕਰੇ। ਇਹ ਦੇਸ਼ ਪ੍ਰਤੀ ਇਕ ਵੱਡੀ ਜ਼ਿੰਮੇਵਾਰੀ ਹੈ... ਸਾਡੇ ਮੋਦੀ ਜੀ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਬਣਾਉਣ ਲਈ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ, ਮੈਨੂੰ ਯਕੀਨ ਹੈ ਕਿ ਤੁਸੀਂ ਸਾਰੇ ਜਾ ਕੇ ਆਪਣੀ ਵੋਟ ਪਾਓਗੇ..."।