ਵਿਸ਼ਾਖਾਪਟਨਮ (ਕੇਰਲ), 22 ਜੂਨ (ਏਐਨਆਈ): ਭਾਰਤ ਦੀ ਸਮੁੰਦਰੀ ਸਮਰੱਥਾ ਨੂੰ ਵਧਾਉਣ ਲਈ ਆਈ.ਐਨ.ਐਸ. ਨੀਲਗਿਰੀ ਸਵਦੇਸ਼ੀ ਤੌਰ 'ਤੇ ਡਿਜ਼ਾਈਨ ਕੀਤੇ ਪ੍ਰੋਜੈਕਟ 17ਏ ਕਲਾਸ ਦੇ ਸਟੀਲਥ ਫ੍ਰੀਗੇਟਾਂ ਦਾ ਮੁੱਖ ਜਹਾਜ਼ ਐਤਵਾਰ ਨੂੰ ਰਸਮੀ ਤੌਰ 'ਤੇ ਪੂਰਬੀ ਜਲ ਸੈਨਾ ਕਮਾਂਡ (ਈ.ਐਨ.ਸੀ.) ਵਿਚ ਸ਼ਾਮਿਲ ਹੋ ਗਿਆ, ਜੋ ਕਿ ਵਿਸ਼ਾਖਾਪਟਨਮ ਦੇ ਆਪਣੇ ਨਵੇਂ ਘਰੇਲੂ ਬੰਦਰਗਾਹ 'ਤੇ ਪਹੁੰਚਿਆ। ਰਿਲੀਜ਼ ਦੇ ਅਨੁਸਾਰ ਮੁੰਬਈ ਦੇ ਮਜ਼ਾਗਾਂਵ ਡੌਕ ਸ਼ਿਪਬਿਲਡਰਸ ਲਿਮਟਿਡ (ਐਮ.ਡੀ.ਐਲ.) ਵਿਖੇ ਬਣੇ ਅਤਿ-ਆਧੁਨਿਕ ਜੰਗੀ ਜਹਾਜ਼ ਦਾ "ਸ਼ਹਿਰ ਦੀ ਕਿਸਮਤ" ਵਿਚ ਪਹੁੰਚਣ 'ਤੇ ਰਵਾਇਤੀ ਸਵਾਗਤ ਕੀਤਾ ਗਿਆ । ਆਈ.ਐਨ.ਐਸ. ਨੀਲਗਿਰੀ ਦੇ ਸ਼ਾਮਿਲ ਹੋਣ ਨਾਲ ਪੂਰਬੀ ਸਮੁੰਦਰੀ ਤੱਟ 'ਤੇ ਭਾਰਤ ਦੀ ਜਲ ਸੈਨਾ ਨੂੰ ਮਜ਼ਬੂਤੀ ਮਿਲੀ ਹੈ।
ਤਾਜ਼ਾ ਖ਼ਬਰਾਂ
Free
ਆਈ.ਐਨ.ਐਸ. ਨੀਲਗਿਰੀ ਪੂਰਬੀ ਜਲ ਸੈਨਾ ਕਮਾਂਡ ਵਿਚ ਹੋਇਆ ਸ਼ਾਮਿਲ
ਵਿਸ਼ਾਖਾਪਟਨਮ (ਕੇਰਲ), 22 ਜੂਨ (ਏਐਨਆਈ): ਭਾਰਤ ਦੀ ਸਮੁੰਦਰੀ ਸਮਰੱਥਾ ਨੂੰ ਵਧਾਉਣ ਲਈ ਆਈ.ਐਨ.ਐਸ. ਨੀਲਗਿਰੀ ਸਵਦੇਸ਼ੀ ਤੌਰ 'ਤੇ ਡਿਜ਼ਾਈਨ ਕੀਤੇ ਪ੍ਰੋਜੈਕਟ 17ਏ ਕਲਾਸ ਦੇ ਸਟੀਲਥ ਫ੍ਰੀਗੇਟਾਂ ਦਾ ...
ਅਜੀਤ ਡੈਸਕ
22-06-2025