07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2025

5 ਕਿਲੋ ਪੋਸਤ ਸਮੇਤ ਇਕ ਨੌਜਵਾਨ ਕਾਬੂ

ਸੰਗਤ ਮੰਡੀ, 28 ਜੂਨ (ਦੀਪਕ ਸ਼ਰਮਾ)-ਬਠਿੰਡਾ ਬਾਦਲ ਰੋਡ 'ਤੇ ਪੈਂਦੇ ਥਾਣਾ ਨੰਦਗੜ੍ਹ ਦੀ ਪੁਲਿਸ...

ਅਜੀਤ ਡੈਸਕ 28-06-2025

ਸੰਗਤ ਮੰਡੀ, 28 ਜੂਨ (ਦੀਪਕ ਸ਼ਰਮਾ)-ਬਠਿੰਡਾ ਬਾਦਲ ਰੋਡ 'ਤੇ ਪੈਂਦੇ ਥਾਣਾ ਨੰਦਗੜ੍ਹ ਦੀ ਪੁਲਿਸ ਨੇ ਇਕ ਨੌਜਵਾਨ ਪਾਸੋਂ ਪੰਜ ਕਿਲੋ ਚੂਰਾ ਪੋਸਤ ਬਰਾਮਦ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਜਾਣਕਾਰੀ ਦਿੰਦਿਆਂ ਥਾਣਾ ਨੰਦਗੜ੍ਹ ਦੇ ਮੁਖੀ ਇੰਸਪੈਕਟਰ ਰਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਗਏ ਸੇਫ ਪੰਜਾਬ ਹੈਲਪਲਾਈਨ ਨੰਬਰ ਉਤੇ ਇਕ ਸੂਚਨਾ ਮਿਲਦੀ ਹੈ ਕਿ ਪਿੰਡ ਚੱਕ ਅਤਰ ਸਿੰਘ ਵਾਲਾ ਕੋਲ ਇਕ ਨੌਜਵਾਨ ਪੋਸਤ ਵੇਚ ਰਿਹਾ ਹੈ ਤਾਂ ਥਾਣਾ ਨੰਦਗੜ੍ਹ ਦੀ ਪੁਲਿਸ ਦੇ ਸਹਾਇਕ ਥਾਣੇਦਾਰ ਇਕਬਾਲ ਸਿੰਘ ਵਲੋਂ ਮੌਕੇ ਉਤੇ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ ਅਤੇ ਉਸਦੇ ਕਬਜ਼ੇ ਵਿਚੋਂ ਪੰਜ ਕਿਲੋ ਚੂਰਾ ਪੋਸਤ ਬਰਾਮਦ ਕੀਤਾ। ਕਾਬੂ ਕੀਤੇ ਗਏ ਨੌਜਵਾਨ ਦੀ ਪਛਾਣ ਕੁਲਵਿੰਦਰ ਸਿੰਘ ਵਾਸੀ ਜੋਧਪੁਰ ਰੋਮਾਣਾ ਦੇ ਤੌਰ ਉਤੇ ਹੋਈ ਹੈ, ਜਿਸ ਖਿਲਾਫ ਥਾਣਾ ਨੰਦਗੜ੍ਹ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਤਫਤੀਸ਼ ਜਾਰੀ ਹੈ। 

ਪਿਛਲੀ ਖ਼ਬਰ ਘਰ 'ਚ ਫਟਿਆ ਸਿਲੰਡਰ, ਹੋਇਆ ਵੱਡਾ ਨੁਕਸਾਨ ਅਗਲੀ ਖ਼ਬਰ ਆਈ.ਪੀ.ਐਸ. ਅਧਿਕਾਰੀ ਪਰਾਗ ਜੈਨ ਹੋਣਗੇ ਰਾਅ ਦੇ ਨਵੇਂ ਮੁਖੀ