07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2025

ਘਰ 'ਚ ਫਟਿਆ ਸਿਲੰਡਰ, ਹੋਇਆ ਵੱਡਾ ਨੁਕਸਾਨ

ਸ਼ੇਰਪੁਰ, 28 ਜੂਨ (ਮੇਘ ਰਾਜ ਜੋਸ਼ੀ)-ਨੇੜਲੇ ਪਿੰਡ ਬੜੀ ਵਿਖੇ ਦੇਰ ਰਾਤ ਇਕ ਮਜ਼ਦੂਰ ਦੇ ਘਰ...

ਅਜੀਤ ਡੈਸਕ 28-06-2025

ਸ਼ੇਰਪੁਰ, 28 ਜੂਨ (ਮੇਘ ਰਾਜ ਜੋਸ਼ੀ)-ਨੇੜਲੇ ਪਿੰਡ ਬੜੀ ਵਿਖੇ ਦੇਰ ਰਾਤ ਇਕ ਮਜ਼ਦੂਰ ਦੇ ਘਰ ਵਿਚ ਗੈਸ ਦਾ ਭਰਿਆ ਹੋਇਆ ਸਿਲੰਡਰ ਫਟ ਗਿਆ। ਇਹ ਹਾਦਸਾ ਰਾਤ ਕਰੀਬ 11.30 ਵਜੇ ਹੋਇਆ। ਜਾਣਕਾਰੀ ਅਨੁਸਾਰ ਭੱਠੇ 'ਤੇ ਕੰਮ ਕਰਦੇ ਮਜ਼ਦੂਰ ਬਲਵਿੰਦਰ ਸਿੰਘ ਪੁੱਤਰ ਜਗੀਰ ਸਿੰਘ ਦੇ ਘਰ 'ਚ ਪਿਆ ਸਿਲੰਡਰ ਫਟ ਗਿਆ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਰਸੋਈ, ਕਮਰਾ ਢਹਿ-ਢੇਰੀ ਹੋ ਗਿਆ। ਇਥੋਂ ਤੱਕ ਕਿ ਘਰ ਵਿਚ ਖੜ੍ਹੇ ਮੋਟਰਸਾਈਕਲ ਦਾ ਵੀ ਭਾਰੀ ਨੁਕਸਾਨ ਹੋਇਆ ਅਤੇ ਘਰ ਦਾ ਹੋਰ ਘਰੇਲੂ ਸਾਮਾਨ ਵੀ ਨੁਕਸਾਨਿਆ ਗਿਆ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਪਿੰਡ ਵਾਸੀਆਂ ਨੇ ਮਜ਼ਦੂਰ ਦੀ ਮਦਦ ਲਈ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ। 

ਪਿਛਲੀ ਖ਼ਬਰ 350 ਸਾਲਾ ਸ਼ਤਾਬਦੀ ਸਮਾਗਮਾਂ ਨੂੰ ਯਾਦਗਾਰੀ ਬਣਾਉਣ ਲਈ 27 ਮੈਂਬਰੀ ਉੱਚ ਪੱਧਰੀ ਤਾਲਮੇਲ ਕਮੇਟੀ ਦਾ ਗਠਨ - ਐਡਵੋਕੇਟ ਧਾਮੀ ਅਗਲੀ ਖ਼ਬਰ 5 ਕਿਲੋ ਪੋਸਤ ਸਮੇਤ ਇਕ ਨੌਜਵਾਨ ਕਾਬੂ