ਜੈਤੀਪੁਰ, 28 ਜੂਨ (ਭੁਪਿੰਦਰ ਸਿੰਘ ਗਿੱਲ)-ਬੀਤੇ ਦੋ ਦਿਨ ਪਹਿਲਾਂ ਜੱਗੂ ਭਗਵਾਨਪੁਰੀਆ ਦੀ ਮਾਤਾ ਹਰਜੀਤ ਕੌਰ ਤੇ ਇਕ ਹੋਰ ਨੌਜਵਾਨ ਦੇ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਸਬੰਧ ਵਿਚ ਹਰਜੀਤ ਕੌਰ ਦੇ ਪਰਿਵਾਰਕ ਮੈਂਬਰਾਂ ਵਲੋਂ ਬਟਾਲਾ ਬਾਈਪਾਸ ਉਤੇ ਲਾਸ਼ ਰੱਖ ਕੇ ਧਰਨਾ ਲਗਾਇਆ ਗਿਆ। ਧਰਨਾ ਲੱਗਣ ਕਾਰਨ ਕਸਬਾ ਜੈਤੀਪੁਰ ਨੇੜੇ ਪੈਂਦੀ ਪੁਲਿਸ ਚੌਕੀ ਸਰੂਪ ਵਾਲੀ ਅਧੀਨ ਸ਼ੇਖੂਪੁਰ ਮੋੜ ਉਤੇ ਸਰਕਾਰੀ ਸਕੂਲ ਨੇੜੇ ਧਰਨਾ ਲੱਗਣ ਕਰਕੇ ਕਾਫੀ ਜਾਮ ਹੋ ਗਿਆ, ਜਿਸ ਨੂੰ ਪੁਲਿਸ ਮੁਲਾਜ਼ਮਾਂ ਵਲੋਂ ਖੁੱਲ੍ਹਵਾਉਣ ਲਈ ਕਾਫੀ ਜੱਦੋ-ਜਹਿਦ ਕਰਨੀ ਪਈ ਤੇ ਆਵਾਜਾਈ ਨੂੰ ਬਹਾਲ ਕਰਵਾਇਆ|
ਤਾਜ਼ਾ ਖ਼ਬਰਾਂ
Free
ਜੱਗੂ ਭਗਵਾਨਪੁਰੀਆ ਦੀ ਮਾਤਾ ਦੀ ਲਾਸ਼ ਸੜਕ 'ਤੇ ਰੱਖ ਕੇ ਲਗਾਇਆ ਜਾਮ
ਜੈਤੀਪੁਰ, 28 ਜੂਨ (ਭੁਪਿੰਦਰ ਸਿੰਘ ਗਿੱਲ)-ਬੀਤੇ ਦੋ ਦਿਨ ਪਹਿਲਾਂ ਜੱਗੂ ਭਗਵਾਨਪੁਰੀਆ ਦੀ ਮਾਤਾ ਹਰਜੀਤ ਕੌਰ ਤੇ ਇਕ...
ਅਜੀਤ ਡੈਸਕ
28-06-2025