ਮਲੇਰਕੋਟਲਾ, 1 ਮਈ (ਮੁਹੰਮਦ ਹਨੀਫ਼ ਥਿੰਦ) - ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵਲੋਂ ਅੱਜ ਵਿਭਾਗਾਂ ਵਿਚ ਵੱਡਾ ਫੇਰ ਬਦਲ ਕੀਤਾ ਗਿਆ ਹੈ। ਜਿਸ ਵਿਚ (ਆਈ.ਏ.ਐੱਸ) ਅਧਿਕਾਰੀ ਜਨਾਬ ਲਤੀਫ ਅਹਿਮਦ ਥਿੰਦ ਨੂੰ ਪੰਜਾਬ ਵਕਫ਼ ਬੋਰਡ ਦਾ ਨਵਾਂ ਸੀ.ਈ.ਓ. ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜਨਾਬ ਲਤੀਫ ਅਹਿਮਦ ਥਿੰਦ ਨੂੰ ਵਧੀਕ ਸਕੱਤਰ, ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦਾ ਚਾਰਜ ਵੀ ਦਿੱਤਾ ਗਿਆ ਹੈ। ਜਦੋਂ ਕਿ (ਆਈ.ਏ.ਐੱਸ) ਅਧਿਕਾਰੀ ਜਨਾਬ ਸ਼ੌਕਤ ਅਹਿਮਦ ਪਾਰੇ ਨੂੰ ਇਨ੍ਹਾਂ ਅਹੁਦਿਆਂ ਤੋਂ ਰਲੀਵ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਜਨਾਬ ਲਤੀਫ ਅਹਿਮਦ ਥਿੰਦ ਪਹਿਲਾਂ ਵੀ ਪੰਜਾਬ ਵਕਫ ਬੋਰਡ ਦੇ (ਸੀ.ਈ.ਓ) ਵਜੋਂ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਅ ਚੁੱਕੇ ਹਨ।
ਤਾਜ਼ਾ ਖ਼ਬਰਾਂ
Free
ਲਤੀਫ਼ ਅਹਿਮਦ ਥਿੰਦ ਹੋਣਗੇ ਪੰਜਾਬ ਵਕਫ਼ ਬੋਰਡ ਦੇ ਨਵੇਂ ਸੀ.ਈ.ਓ.
ਮਲੇਰਕੋਟਲਾ, 1 ਮਈ (ਮੁਹੰਮਦ ਹਨੀਫ਼ ਥਿੰਦ) - ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵਲੋਂ ਅੱਜ ਵਿਭਾਗਾਂ ਵਿਚ ਵੱਡਾ ਫੇਰ ਬਦਲ ਕੀਤਾ ਗਿਆ ਹੈ। ਜਿਸ ਵਿਚ (ਆਈ.ਏ.ਐੱਸ) ਅਧਿਕਾਰੀ ਜਨਾਬ ਲਤੀਫ ਅਹਿਮਦ ...
ਅਜੀਤ ਡੈਸਕ
01-05-2026