06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਸੜਕ ਹਾਦਸੇ ਦੌਰਾਨ ਇਕ ਦੀ ਮੌਤ, 3 ਜ਼ਖਮੀ

ਬਿਲਗਾ, 2 ਮਈ (ਤਜਿੰਦਰ ਕੁਮਾਰ)- ਨੂਰਮਹਿਲ ਰੋਡ ਪਿੰਡ ਸੰਗਤਪੁਰ ਬੱਸ ਅੱਡਾ ’ਤੇ ਵਾਪਰੇ ਇਕ ਹਾਦਸੇ ਦੌਰਾਨ ਵਿਅਕਤੀ ਦੀ ਮੌਕੇ ’ਤੇ ਹੀ ਹੋਈ ਮੌਤ ਹੋ ਗਈ ਅਤੇ ਤਿੰਨ ਵਿਅਕਤੀ....

ਅਜੀਤ ਡੈਸਕ 02-05-2026

ਬਿਲਗਾ, 2 ਮਈ (ਤਜਿੰਦਰ ਕੁਮਾਰ)- ਨੂਰਮਹਿਲ ਰੋਡ ਪਿੰਡ ਸੰਗਤਪੁਰ ਬੱਸ ਅੱਡਾ ’ਤੇ ਵਾਪਰੇ ਇਕ ਹਾਦਸੇ ਦੌਰਾਨ ਵਿਅਕਤੀ ਦੀ ਮੌਕੇ ’ਤੇ ਹੀ ਹੋਈ ਮੌਤ ਹੋ ਗਈ ਅਤੇ ਤਿੰਨ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਫਿਲੌਰ ਸਿਵਲ ਹਸਪਤਾਲ ਲਿਜਾਇਆ ਗਿਆ ਹੈ। ਅਮਰਜੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਫਿਲੌਰ ਨੇ ਦੱਸਿਆ ਕਿ ਮੇਰਾ ਭਰਾ ਕੁਲਦੀਪ ਸਿੰਘ ਉਮਰ 58 ਸਾਲ ਸਵੇਰੇ ਕੋਲਡਰਿੰਗ ਦੀ ਸਪਲਾਈ ਦੇਣ ਲਈ ਦੁਕਾਨਾਂ ’ਤੇ ਜਾ ਰਿਹਾ ਸੀ ਤਾਂ ਕਿਸੇ ਵਿਅਕਤੀ ਨੇ ਮੈਨੂੰ ਫੋਨ ਕਰਕੇ ਦੱਸਿਆ ਕਿ ਉਸ ਦਾ ਨੂਰਮਹਿਲ ਰੋਡ ਸੰਗਤਪੁਰ ਬੱਸ ਅੱਡਾ ’ਤੇ ਐਕਸੀਡੈਂਟ ਹੋ ਗਿਆ ਹੈ ਤੇ ਜਦ ਮੈਂ ਮੌਕੇ ’ਤੇ ਪਹੁੰਚਿਆ ਤਾਂ ਮੇਰੇ ਭਰਾ ਦੀ ਮੌਤ ਹੋ ਚੁੱਕੀ ਸੀ। 

ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕੁਲਦੀਪ ਸਿੰਘ ਈ ਰਿਕਸ਼ਾ ’ਤੇ ਸਮਾਨ ਲੈ ਕੇ ਨੂਰਮਹਿਲ ਸਾਈਡ ਜਾ ਰਿਹਾ ਸੀ ਤੇ ਨੂਰਮਹਿਲ ਸਾਈਡ ਤੋਂ ਆ ਰਹੀ ਪੰਚ ਗੱਡੀ ਨੰਬਰ ਪੀ.ਬੀ. 43 ਐੱਚ. 0452 ਦੀ ਈ ਰਿਕਸ਼ਾ ਨਾਲ ਆਹਮੋ ਸਾਹਮਣੇ ਟੱਕਰ ਹੋਈ ਗਈ। ਰਿਕਸ਼ਾ ਮਾਲਕ ਕੁਲਦੀਪ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ ਤੇ ਗੱਡੀ ਵਿਚ ਸਵਾਰ ਪੰਜ ਵਿਅਕਤੀਆਂ ਦੇ ਵੀ ਸੱਟਾਂ ਲੱਗੀਆਂ ਤੇ ਤਿੰਨ ਵਿਅਕਤੀਆਂ ਦੇ ਜ਼ਿਆਦਾ ਸੱਟਾਂ ਲੱਗਣ ਕਾਰਨ ਸਿਵਲ ਹਸਪਤਾਲ ਫਿਲੌਰ ਭੇਜ ਦਿੱਤਾ ਗਿਆ। ਗੱਡੀ ਡਰਾਈਵਰ ਬਿੱਟੂ ਕੁਮਾਰ ਪੁੱਤਰ ਪੱਪੂ ਕੁਮਾਰ ਨੇ ਦੱਸਿਆ ਕਿ ਅਸੀਂ ਨਕੋਦਰ ਤੋਂ ਮੱਥਾ ਟੇਕ ਕੇ ਮਾਛੀਵਾੜਾ ਜਾ ਰਹੇ ਸੀ ਤਾਂ ਸੰਗਤਪੁਰ ਅੱਡੇ ’ਤੇ ਈ ਰਿਕਸ਼ਾ ਨਾਲ ਟੱਕਰ ਹੋ ਗਈ। ਮੌਕੇ ’ਤੇ ਪਹੁੰਚੇ ਥਾਣਾ ਬਿਲਗਾ ਤੋਂ ਏ.ਐਸ.ਆਈ. ਬਗੀਚਾ ਸਿੰਘ ਨੇ ਦੱਸਿਆ ਕਿ ਸਵੇਰੇ 112 ’ਤੇ ਕਾਲ ਆਈ ਸੀ ਕਿ ਸੰਗਤਪੁਰ ਅੱਡਾ ’ਤੇ ਹਾਦਸਾ ਹੋ ਗਿਆ ਹੈ ਤੇ ਆ ਕੇ ਦੇਖਿਆ ਕਿ ਇਕ ਵਿਅਕਤੀ ਦੀ ਮੌਤ ਹੋ ਚੁੱਕੀ ਸੀ ਅਤੇ ਤਿੰਨ ਵਿਅਕਤੀ ਜ਼ਖ਼ਮੀ ਹੋ ਚੁੱਕੇ ਸਨ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇਹ ਨੂੰ  ਸਿਵਲ ਹਸਪਤਾਲ ਫਿਲੌਰ ਮੋਰਚਰੀ ਵਿਚ ਰਖਵਾਇਆ ਗਿਆ ਹੈ ਤੇ ਕਾਰ ਚਾਲਕ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਪਰਿਵਾਰਕ ਮੈਂਬਰ ਜੋ ਵੀ ਬਿਆਨ ਕਰਵਾਉਣਗੇ, ਉਸ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਪਿਛਲੀ ਖ਼ਬਰ ਜਲੰਧਰ ਵਿੱਚ ਦਿਲ ਦਹਿਲਾ ਦੇਣ ਵਾਲੀ ਘਟਨਾ, ਬੱਚੇ ਦੀ ਮਿਲੀ ਸੜੀ ਹੋਈ ਲਾਸ਼ ਅਗਲੀ ਖ਼ਬਰ ਲੰਮੇ ਸਮੇਂ ਤੋਂ ਕਬਜ਼ਾ ਕੀਤੀ ਜ਼ਮੀਨ ਨਿਸ਼ਾਨਦੇਹੀ ਕਰਵਾ ਕੇ ਗ੍ਰਾਮ ਪੰਚਾਇਤ ਦੇ ਕੀਤੀ ਹਵਾਲੇ