24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਪੁਲਿਸ ਥਾਣਿਆਂ 'ਚੋਂ ਨਜ਼ਾਇਜ਼ ਮੁਕੱਦਮੇ ਦਰਜ ਕਰਨ ਦੇ ਵਿਰੋਧ 'ਚ ਕਿਸਾਨਾਂ ਨੇ ਘੇਰਿਆ ਡੀ.ਐਸ.ਪੀ. ਦਫ਼ਤਰ

ਚੋਗਾਵਾਂ/ਅੰਮ੍ਰਿਤਸਰ 11 ਮਈ, (ਗੁਰਵਿੰਦਰ ਸਿੰਘ ਕਲਸੀ)- ਡੀ.ਐਸ.ਪੀ. ਰਾਜਾਸਾਂਸੀ ਅਧੀਨ ਆਉਂਦੇ ਪੁਲਿਸ ਥਾਣਿਆਂ ਵਿਚ ਨਜਾਇਜ਼ ਮੁਕਦਮੇ ਦਰਜ ਕਰਨ ਦੇ ਰੋਸ਼ ਵਿਚ ਅੱਜ ਕਿਸਾਨ ਨੌਜਵਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਬਚਿੱਤਰ ਸਿੰਘ ਕੋਟਲਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਡੀਐਸਪੀ ਦਫਤਰ ਚੋਗਾਵਾਂ ਦਾ ਘਿਰਾਓ ਕਰਕੇ ਰੋਡ ਜਾਮ ਕੀਤਾ...

ਅਜੀਤ ਡੈਸਕ 11-05-2026

ਚੋਗਾਵਾਂ/ਅੰਮ੍ਰਿਤਸਰ 11 ਮਈ, (ਗੁਰਵਿੰਦਰ ਸਿੰਘ ਕਲਸੀ)- ਡੀ.ਐਸ.ਪੀ. ਰਾਜਾਸਾਂਸੀ ਅਧੀਨ ਆਉਂਦੇ ਪੁਲਿਸ ਥਾਣਿਆਂ ਵਿਚ ਨਜਾਇਜ਼ ਮੁਕਦਮੇ ਦਰਜ ਕਰਨ ਦੇ ਰੋਸ਼ ਵਿਚ ਅੱਜ ਕਿਸਾਨ ਨੌਜਵਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਬਚਿੱਤਰ ਸਿੰਘ ਕੋਟਲਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਡੀਐਸਪੀ ਦਫਤਰ ਚੋਗਾਵਾਂ ਦਾ ਘਿਰਾਓ ਕਰਕੇ ਰੋਡ ਜਾਮ ਕੀਤਾ।

ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਬਚਿੱਤਰ ਸਿੰਘ ਕੋਟਲਾ, ਕੁਲਦੀਪ ਸਿੰਘ ਚਵਿੰਡਾ ਜ਼ਿਲ੍ਹਾ ਜਨਰਲ ਸਕੱਤਰ, ਕੁਲਦੀਪ ਸਿੰਘ ਮੋਹਲੇਕੇ ਆਦਿ ਨੇ ਪੁਲਿਸ ਪ੍ਰਸ਼ਾਸਨ ਖਿਲਾਫ ਸਖਤ ਸ਼ਬਦਾਂ ਵਿਚ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਡੀ.ਐਸ.ਪੀ. ਦਫਤਰ ਅਧੀਨ ਆਉਂਦੇ ਪੁਲਿਸ ਥਾਣਾ ਰਾਜਾਸਾਂਸੀ, ਲੋਪੋਕੇ, ਭਿੰਡੀ ਸੈਦਾਂ ਤੇ ਪੁਲਿਸ ਚੌਂਕੀਆਂ ਵਿਚ ਪਿੰਡਾਂ ਦੇ ਘੜੰਮ ਚੌਧਰੀਆਂ ਦੀ ਸ਼ਹਿ ਤੇ 15 ਤੋਂ ਉੱਪਰ ਨਜਾਇਜ਼ ਮੁਕਦਮੇ ਦਰਜ ਕੀਤੇ ਗਏ। ਜਿਸ ਵਿਚ ਪਿੰਡ ਮੋਹਲੇਕੇ ਦੇ ਇੱਕ ਕਿਸਾਨ ਆਗੂ ਨੂੰ ਗ੍ਰਿਫਤਾਰ ਕਰਕੇ ਜੇਲ ਵੀ ਭੇਜ ਦਿੱਤਾ ਗਿਆ। ਜਿਸ ਦਾ ਸਾਡੀ ਜਥੇਬੰਦੀ ਵਿਚ ਭਾਰੀ ਰੋਸ਼ ਹੈ।

ਉਨ੍ਹਾਂ ਚੇਤਾਵਨੀ ਭਰੇ ਲਹਿਜੇ ਵਿਚ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਨੇ ਨਜਾਇਜ਼ ਕੀਤੇ ਪਰਚੇ ਰੱਦ ਨਾ ਕੀਤੇ ਤਾਂ ਇਹ ਧਰਨਾ ਅਣਮਿਥੇ ਸਮੇਂ ਲਈ ਜਾਰੀ ਰਹੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਮਾਨਾਵਾਲਾ, ਬਲਦੇਵ ਸਿੰਘ ਕਲੇਰ ਸੂਬਾ ਜਨਰਲ ਸਕੱਤਰ, ਚਰਨਜੀਤ ਬਾਵਾ ਰਾਮ ਤੀਰਥ, ਹਰਜਾਪ ਸਿੰਘ ਧੋਲ ਸੂਬਾ ਕਮੇਟੀ ਮੈਂਬਰ, ਸੇਵਾ ਸਿੰਘ ਸੌੜੀਆਂ, ਸਰਬਿੰਦਰ ਸਿੰਘ ਬੋਪਾਰਾਏ, ਮਲਕੀਤ ਸਿੰਘ ਕੋਹਾਲੀ, ਰੇਸ਼ਮ ਸਿੰਘ ਚਵਿੰਡਾ, ਸੁਖਦੇਵ ਸਿੰਘ ਤੋਲਾਨੰਗਲ, ਸਤਨਾਮ ਸਿੰਘ ਚੂਚਕਵਾਲ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਜ਼ੀਰਕਪੁਰ 'ਚ ਭਾਜਪਾ ਆਗੂ ਗੁਰਦਰਸ਼ਨ ਸਿੰਘ ਸੈਣੀ ਦੇ ਦਫ਼ਤਰ 'ਤੇ ਹਮਲਾ ਅਗਲੀ ਖ਼ਬਰ ਦਸਵੀਂ ਦੇ ਨਤੀਜਿਆਂ ਵਿਚ ਸਕੂਲ ਆਫ਼ ਐਮੀਨਸ ਅਮਲੋਹ ਦੀਆਂ ਤਿੰਨ ਵਿਦਿਆਰਥਣਾਂ ਨੇ ਮੈਰਿਟ ਵਿੱਚ ਬਣਾਈ ਥਾਂ