ਮਾਨਸਾ, 23 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ) - ਭਾਰਤੀ ਜਨਤਾ ਪਾਰਟੀ ਦੀ ‘ਨਸ਼ਾ ਛੱਡੋ ਸੰਕਲਪ ਯਾਤਰਾ’ ਤਹਿਤ ਝੁਨੀਰ ਵਿਖੇ ਹੋਏ ਸਮਾਗਮ ਉਪਰੰਤ ਮਾਨਸਾ ਵੱਲ ਆ ਰਹੇ ਭਾਜਪਾ ਵਰਕਰਾਂ ਦੀ ਸਵਿਫ਼ਟ ਕਾਰ ਕੋਟਧਰਮੂ ਨੇੜੇ ਟਰੱਕ ਨਾਲ ਟਕਰਾ ਗਈ। ਅਰਸ਼ਦੀਪ ਸਿੰਘ (27) ਵਾਸੀ ਰਮਦਿੱਤੇਵਾਲਾ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ 5 ਜਣੇ ਗੰਭੀਰ ਜ਼ਖ਼ਮੀ ਹੋ ਗਏ। ਸਿਵਲ ਹਸਪਤਾਲ ਮਾਨਸਾ ’ਚ ਮੁੱਢਲੀ ਸਹਾਇਤਾ ਦੇਣ ਉਪਰੰਤ ਇਕ ਜਣੇ ਨੂੰ ਡੀ.ਐਮ.ਸੀ. ਲੁਧਿਆਣਾ ਅਤੇ 4 ਨੌਜਵਾਨਾਂ ਨੂੰ ਏਮਜ਼ ਬਠਿੰਡਾ ਲਈ ਰੈਫ਼ਰ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਇਹ ਯਾਤਰਾ ਝੁਨੀਰ ਤੋਂ ਮਾਨਸਾ ਵੱਲ ਆਉਣੀ ਸੀ ਪਰ ਹਾਦਸਾ ਵਾਪਰਨ ਉਪਰੰਤ ਯਾਤਰਾ ਮੁਲਤਵੀ ਕਰ ਦਿੱਤੀ ਗਈ।
ਤਾਜ਼ਾ ਖ਼ਬਰਾਂ
Free
ਭਾਜਪਾ ਵਰਕਰਾਂ ਦੀ ਕਾਰ ਹਾਦਸਾਗ੍ਰਸਤ, ਇਕ ਮੌਤ-5 ਜ਼ਖਮੀ
ਮਾਨਸਾ, 23 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ) - ਭਾਰਤੀ ਜਨਤਾ ਪਾਰਟੀ ਦੀ ‘ਨਸ਼ਾ ਛੱਡੋ ਸੰਕਲਪ ਯਾਤਰਾ’ ਤਹਿਤ ਝੁਨੀਰ ਵਿਖੇ ਹੋਏ ਸਮਾਗਮ ਉਪਰੰਤ ਮਾਨਸਾ ਵੱਲ ਆ ਰਹੇ ਭਾਜਪਾ ਵਰਕਰਾਂ ਦੀ ਸਵਿਫ਼ਟ...
ਅਜੀਤ ਡੈਸਕ
23-09-2026