07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਗਰਚਾ ਵਿਖੇ ਵਿਸ਼ਾਲ ਜਾਗਰੂਕਤਾ ਸੈਮੀਨਾਰ ਕਰਵਾਇਆ <br/>

ਸੈਮੀਨਾਰ ਮੌਕੇ ਪਹੁੰਚੀ ਜਾਗਰੂਕਤਾ ਵੈਨ ਸਮੇਤ ਪੈਰਾ ਲੀਗਲ ਵਲੰਟੀਅਰ ਬਲਦੇਵ ਭਾਰਤੀ, ਜਰਨੈਲ ਸਿੰਘ ਖੁਰਦ, ਸਿਮਰਨਜੀਤ ਕੌਰ ਆਦਿ ਨਾਲ ਸਰਪੰਚ ਹਰਵਿੰਦਰ ਕੌਰ ਆਪਣੇ ਪੰਚਾਇਤ ਦੇ ਪੰਚਾਂ ਤੇ ਪਿੰਡ ਵਾਸੀਆਂ ਨਾਲ | ਤਸਵੀਰ : ਗੁਰਨਾਮ ਸਿੰਘ ਸੈਣੀ <br/> 31-08-2025
ਔੜ, 30 ਅਗਸਤ (ਗੁਰਨਾਮ ਸਿੰਘ ਸੈਣੀ)-ਦੇਸ਼ ਦੀ ਸਰਬਉੱਚ ਅਦਾਲਤ ਵਲੋਂ ਲੋਕਾਂ ਨੂੰ ਸਸਤਾ ਤੇ ਛੇਤੀ ਨਿਆ ਦੇਣ ਦੇ ਮਕਸਦ ਨਾਲ ਲੋਕ ਅਦਾਲਤਾਂ ਦਾ ਗਠਨ ਕੀਤਾ ਹੋਇਆ ਹੈ, ਜਿਨ੍ਹਾਂ ਤੋਂ ਲੋਕਾਂ ਨੂੰ ਵਧੇਰੇ ਲਾਭ ਲੈਣਾ ਚਾਹੀਦਾ ਹੈ | ਇਸੇ ਕੜੀ ਤਹਿਤ ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾ ਅਥਾਰਿਟੀ, ਸ਼. ਭ. ਸ. ਨਗਰ ਮੈਡਮ ਪ੍ਰੀਆ ਸੂਦ ਦੇ ਦਿਸ਼ਾ-ਨਿਰਦੇਸ਼ਾ ਤਹਿਤ ਤੇ ਸਿਵਲ ਜੱਜ (ਸੀਨੀਅਰ ਡਵੀਜਨ) ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾ ਅਥਾਰਿਟੀ ਡਾ. ਅਮਨਦੀਪ ਦੀ ਅਗਵਾਈ ਹੇਠ ਪਿੰਡ ਗਰਚਾ ਵਿਖੇ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਲਈ ਜ਼ਿਲ੍ਹਾ ਅਥਾਰਿਟੀ ਵਲੋਂ ਵਿਸ਼ਾਲ ਜਾਗਰੂਕਤਾ ਸੈਮੀਨਾਰ ਕਰਵਾਇਆ, ਜਿਸ ਵਿਚ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼. ਭ. ਸ. ਨਗਰ ਕਮ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਮੈਡਮ ਪ੍ਰੀਆ ਸੂਦ ਅਤੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਕਮ ਸਿਵਲ ਜੱਜ (ਸੀ.ਡੀ) ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾ ਅਥਾਰਿਟੀ ਵਲੋਂ ਭੇਜੀ ਗਈ ਜਾਗਰੂਕਤਾ ਵੈਨ ਵਲੋਂ ਪੜ੍ਹਨ ਯੋਗ ਸਮਗਰੀ ਵੀ ਵੰਡੀ ਗਈ | ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸੀਨੀਅਰ ਪੈਰਾ ਲੀਗਲ ਵਲੰਟੀਅਰ ਤੇ ਸਮਾਜ ਸੇਵਕ ਬਲਦੇਵ ਭਾਰਤੀ, ਜਰਨੈਲ ਸਿੰਘ ਖੁਰਦ ਤੇ ਸਿਮਰਨਜੀਤ ਕੌਰ ਆਦਿ ਵਲੋਂ ਆਪਣੇ-ਆਪਣੇ ਸੰਬੋਧਨ ਵਿਚ ਆਖਿਆ ਕਿ ਲੋਕ ਅਦਾਲਤਾਂ ਦਾ ਮੁੱਖ ਮਨੋਰਥ ਇਹ ਹੁੰਦਾ ਹੈ ਕਿ ਲੋਕਾਂ ਨੂੰ ਛੇਤੀ ਤੋਂ ਛੇਤੀ ਤੇ ਸਸਤਾ ਇਨਸਾਫ ਦਿੱਤਾ ਜਾ ਸਕੇ | ਇਸੇ ਕੜੀ ਤਹਿਤ ਅਗਲੇ ਮਹੀਨੇ ਦੀ 13 ਸਤੰਬਰ ਨੂੰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਕੌਮੀ ਲੋਕ ਅਦਾਲਤ ਲਗਾਈ ਜਾ ਰਹੀ ਹੈ | ਇਸ ਮੌਕੇ ਹਰਵਿੰਦਰ ਕੌਰ ਸਰਪੰਚ, ਅਮਰਜੀਤ ਕੌਰ, ਗੁਰਬਖਸ਼ ਕੌਰ, ਕਮਲਜੀਤ ਕੌਰ, ਮੋਹਣ ਕੌਰ, ਸੱਤਪਾਲ, ਬਲਿਹਾਰ ਸਿੰਘ, ਰਣਜੀਤ ਸਿੰਘ, ਸੁਖਦੇਵ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਢਾਹਾਂ ਕਲੇਰਾਂ ਹਸਪਤਾਲ 'ਚ 15 ਦਿਨਾ ਮੁਫ਼ਤ ਜਾਂਚ ਕੈਂਪ ਕੱਲ੍ਹ ਤੋਂ ਅਗਲੀ ਖ਼ਬਰ ਟੋਇਆਂ ਵਿੱਚੋਂ ਨਹੀਂ ਲੱਭਦੀਆਂ ਪਿੰਡਾਂ ਦੀਆਂ ਸੰਪਰਕ ਸੜਕਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।