22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਸਮੂਹ ਗੁਰਦੁਆਰਾ ਤਾਲਮੇਲ ਕਮੇਟੀ ਨੰਗਲ ਵਲੋਂ ਕਰਨੈਲ ਸਿੰਘ ਭਾਊਵਾਲ ਨੂੰ ਸਨਮਾਨਿਤ ਕੀਤਾ <br/>

ਅਜੀਤ ਡੈਸਕ 30-08-2025
ਨੰਗਲ, 29 ਅਗਸਤ (ਪ੍ਰੀਤਮ ਸਿੰਘ ਬਰਾਰੀ)-ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਬਰਾਰੀ ਵਿਖੇ ਗੁਰਮਤਿ ਸਮਾਗਮ ਦੌਰਾਨ ਸਮੂਹ ਗੁਰਦੁਆਰਾ ਤਾਲਮੇਲ ਕਮੇਟੀ ਨੰਗਲ ਅਤੇ ਨਵਾਂ ਨੰਗਲ ਵਲੋਂ ਪ੍ਰਧਾਨ ਠੇਕੇਦਾਰ ਰਜਿੰਦਰ ਸਿੰਘ ਦੀ ਅਗਵਾਈ ਹੇਠ ਐਨ.ਐਫ.ਐਲ. ਇਕਾਈ ਨਯਾ ਨੰਗਲ ਵਿਖੇ ਲੰਬਾ ਅਰਸਾ ਨੌਕਰੀ ਕਰਦਿਆਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ ਦੋ ਨਯਾ ਨੰਗਲ ਦੇ ਨਾਲ ਜੁੜ ਕਿ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਰਹਿੰਦਿਆਂ ਨਿਭਾਈਆਂ ਗਈਆਂ ਵਡਮੁੱਲੀਆਂ ਸੇਵਾਵਾਂ ਦੇ ਕਾਰਨ ਭਾਈ ਕਰਨੈਲ ਸਿੰਘ ਭਾਊਵਾਲ ਨੂੰ ਸਨਮਾਨਿਤ ਕੀਤਾ ਗਿਆ | ਇਸ ਸਮੇਂ ਸਮੂਹ ਗੁਰਦੁਆਰਾ ਤਾਲਮੇਲ ਕਮੇਟੀ ਦੇ ਪ੍ਰਧਾਨ ਰਜਿੰਦਰ ਸਿੰਘ ਠੇਕੇਦਾਰ ਅਤੇ ਅਵਤਾਰ ਸਿੰਘ ਤਾਰੀ ਨੇ ਭਾਈ ਕਰਨੈਲ ਸਿੰਘ ਭਾਊਵਾਲ ਨੇ ਆਖਿਆ ਕਿ ਭਾਈ ਕਰਨੈਲ ਸਿੰਘ ਭਾਊਵਾਲ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ ਦੋ ਨਯਾ ਨੰਗਲ ਵਿਖੇ ਜਿੱਥੇ ਸੇਵਾਵਾਂ ਨਿਭਾਈਆਂ ਉੱਥੇ ਸਮੂਹ ਗੁਰਦੁਆਰਾ ਤਾਲਮੇਲ ਕਮੇਟੀ ਦੇ ਨਾਲ ਨਾਲ ਪੀ.ਜੀ.ਆਈ. ਚੰਡੀਗੜ੍ਹ ਲਈ ਮਰੀਜ਼ਾਂ ਲਈ ਮੁਫ਼ਤ ਬੱਸ ਸੇਵਾ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਅਤੇ ਲਗਾਤਾਰ ਅੱਜ ਤੱਕ ਪਾ ਰਹੇ ਹਨ | ਉਹਨਾਂ ਕਿਹਾ ਕਿ ਭਾਈ ਭਾਊਵਾਲ ਇਸੇ ਤਰ੍ਹਾਂ ਦੀ ਚੜ੍ਹਦੀ ਕਲਾ ਨਾਲ ਇਲਾਕੇ ਅੰਦਰ ਪੰਥ ਸੇਵਾਵਾਂ ਦ ਰਹਿਣ | ਇਸ ਸਮੇਂ ਪ੍ਰਧਾਨ ਰਜਿੰਦਰ ਸਿੰਘ ਠੇਕੇਦਾਰ, ਤਰਨਜੀਤ ਸਿੰਘ, ਤਿਰਲੋਚਨ ਸਿੰਘ, ਅਵਤਾਰ ਸਿੰਘ ਤਾਰੀ ਨੰਗਲ, ਅਮਰਜੀਤ ਸਿੰਘ, ਹਰਜੀਤ ਸਿੰਘ, ਬਲਦੇਵ ਸਿੰਘ, ਜੈਮਲ ਸਿੰਘ, ਗੁਰਤੇਜ ਸਿੰਘ, ਬਲਵਿੰਦਰ ਸਿੰਘ ਆਦਿ ਸ਼ਖ਼ਸੀਅਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਨਦੀ ਦਾ ਪਾਣੀ ਦਾਖ਼ਲ ਹੋਣ ਕਾਰਨ ਸਰਾੜੀ ਤੇ ਸੈਂਫਲਪੁਰ 'ਚ ਫ਼ਸਲਾਂ ਨੂੰ ਪੁੱਜਿਆ ਭਾਰੀ ਨੁਕਸਾਨ <br/> ਅਗਲੀ ਖ਼ਬਰ ਕੰਬਾਈਨ ਮਾਲਕਾਂ ਨੂੰ ਰਾਤ ਸਮੇਂ ਕੰਬਾਈਨਾਂ ਨਾ ਚਲਾਉਣ ਦੀ ਸਲਾਹ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।