22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਸੀਨੀਅਰ ਸਿਟੀਜ਼ਨ ਕੌਂਸਲ ਨੇ ਵਿਸ਼ਵ ਸੀਨੀਅਰ ਸਿਟੀਜ਼ਨ ਦਿਵਸ ਮਨਾਇਆ <br/>

ਅਜੀਤ ਡੈਸਕ 30-08-2025
ਮੋਰਿੰਡਾ, 29 ਅਗਸਤ (ਪਿ੍ਤਪਾਲ ਸਿੰਘ)-ਸੀਨੀਅਰ ਸਿਟੀਜ਼ਨ ਕੌਂਸਲ ਰਜਿ: ਮੋਰਿੰਡਾ ਵਲੋਂ ਖ਼ਾਲਸਾ ਗਰਲਜ਼ ਕਾਲਜ ਮੋਰਿੰਡਾ ਵਿਖੇ ਵਿਸ਼ਵ ਸੀਨੀਅਰ ਸਿਟੀਜ਼ਨ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ਕੌਂਸਲ ਮੈਂਬਰ ਅਸ਼ੋਕ ਕੁਮਾਰ ਸ਼ਰਮਾ ਦੇ ਸਦੀਵੀ ਵਿਛੋੜੇ ਨੂੰ ਮੁੱਖ ਰੱਖਦਿਆਂ ਦੋ ਮਿੰਟ ਦਾ ਮੋਨ ਧਾਰਨ ਕਰਨ ਉਪਰੰਤ ਕੀਤੀ ਗਈ | ਇਸ ਸਮੇਂ ਪਰਿਵਾਰ ਵਲੋਂ ਚਰਨਜੀਤ ਸ਼ਰਮਾ ਨੇ ਆਪਣੇ ਭਰਾ ਨੂੰ ਆਪਣੀ ਤਾਅ ਜ਼ਿੰਦਗੀ ਤੱਕ ਕੌਂਸਲ ਦਾ ਸਦੀਵੀ ਮੈਂਬਰ ਰੱਖਣ ਲਈ ਇੱਛਾ ਜਿਤਾਈ | ਕੌਂਸਲ ਦੇ ਉਪ ਪ੍ਰਧਾਨ ਚਰਨਜੀਤ ਸਿੰਘ ਕਲਸੀ ਨੇ ਦੱਸਿਆ ਇਸ ਮੌਕੇ ਤਿੰਨ ਸੁਪਰ ਸੀਨੀਅਰ ਨਾਗਰਿਕਾਂ, ਜਿਹਨਾਂ ਵਿਚ ਮਾਸਟਰ ਮੇਵਾ ਸਿੰਘ ਢੰਗਰਾਲੀ, ਅਜਾਇਬ ਸਿੰਘ ਮੁੰਡੀਆਂ ਅਤੇ ਕੈਪਟਨ ਮੋਹਿੰਦਰ ਸਿੰਘ ਮੋਰਿੰਡਾ ਨੂੰ ਸਨਮਾਨਿਤ ਕੀਤਾ ਗਿਆ | ਸਨਮਾਨਿਤ ਸ਼ਖ਼ਸੀਅਤਾਂ ਵਲੋਂ ਇੰਨੀ ਵੱਡੀ ਉਮਰ ਵਿਚ ਸਤਿਕਾਰ ਦੇਣ ਲਈ ਸਾਰੀ ਕੌਂਸਲ ਦਾ ਧੰਨਵਾਦ ਕੀਤਾ | ਕੌਂਸਲ ਦੇ ਪ੍ਰਧਾਨ ਅਮਰਜੀਤ ਸਿੰਘ ਕੰਗ ਨੇ ਇਸ ਪਵਿੱਤਰ ਦਿਹਾੜੇ ਦੀ ਮਹਾਨਤਾ ਦੇ ਇਤਿਹਾਸਕ ਪੱਖ ਦੀ ਵਿਸ਼ੇਸ਼ਤਾ ਦੱਸਦਿਆਂ, ਬਜ਼ੁਰਗਾਂ ਦੇ ਘਰੇਲੂ ਮੈਂਬਰਾਂ ਨੂੰ ਉਹਨਾ ਦਾ ਬਣਦਾ ਸਤਿਕਾਰ ਦੇਣ, ਮੈਡੀਕਲ ਸਹੂਲਤ ਦਾ ਖ਼ਿਆਲ ਰੱਖਣ ਅਤੇ ਸਮਾਜਿਕ ਗਤੀਵਿਧੀਆਂ ਵਿਚ ਸ਼ਮੂਲੀਅਤ ਵਧਾਉਣ ਦੀ ਅਪੀਲ ਕੀਤੀ | ਇਸ ਮੌਕੇ ਕੌਂਸਲ ਦੇ ਮੁੱਖ ਸਲਾਹਕਾਰ ਕਰਨਲ ਮਲਕੀਤ ਸਿੰਘ ਨੇ ਮੈਂਬਰਾਂ ਨੂੰ ਆਪਣੀ ਸਰੀਰਕ ਅਤੇ ਮਾਨਸਿਕ ਸਿਹਤ ਪ੍ਰਰਫੁਲੱਤ ਰੱਖਣ ਲਈ ਕੁੱਝ ਨੁਕਤੇ ਸਾਂਝੇ ਕੀਤੇ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਐਸ. ਐਸ. ਮੈਮੋਰੀਅਲ ਐਜੂਕੇਸ਼ਨਲ ਸੁਸਾਇਟੀ ਦੇ ਚੇਅਰਮੈਨ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਰੂਪਨਗਰ ਦੇ ਪੈਰਾ ਵਲੰਟੀਅਰ ਪ੍ਰੋਫੈਸਰ ਰਮੇਸ਼ ਚੰਦਰ ਢੰਡ ਅਤੇ ਪੰਜਾਬ ਪੈਨਸ਼ਨ ਮਹਾਂਸੰਘ ਦੀ ਮੋਰਿੰਡਾ ਇਕਾਈ ਦੇ ਜਨਰਲ ਸਕੱਤਰ ਨਛੱਤਰ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ | ਆਖ਼ਰ ਵਿਚ ਜੁਲਾਈ ਅਤੇ ਅਗਸਤ ਮਹੀਨੇ ਵਿਚ ਜਨਮੇ ਮੈਂਬਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਸਮਾਗਮ ਦੀ ਕਾਰਵਾਈ, ਕੌਂਸਲ ਸਕੱਤਰ ਗੁਰਦੇਵ ਸਿੰਘ ਤੂਰ ਵਲੋਂ ਬਾਖ਼ੂਬੀ ਨਿਭਾਈ ਗਈ | ਇਸ ਮੋਕੇ ਕਾਰਜਕਾਰਨੀ ਮੈਂਬਰ ਦਵਿੰਦਰ ਸਿੰਘ ਧਾਲੀਵਾਲ, ਹਰਵਿੰਦਰ ਸਿੰਘ ਸਿੱਧੂ, ਜਗਦੀਸ਼ ਕੁਮਾਰ ਵਰਮਾ, ਪ੍ਰਮਾਤਮਾ ਸਿੰਘ ਢੀਂਡਸਾ, ਮਾਂ ਹਾਕਮ ਸਿੰਘ, ਦਵਿੰਦਰ ਸਿੰਘ, ਹਰਮੀਤ ਸਿੰਘ ਪਨੈਚਾਂ, ਮਨਜੀਤ ਸਿੰਘ ਭਾਟੀਆ, ਕੁਲਦੀਪ ਸਿੰਘ, ਨਿਰਮਲ ਸਿੰਘ ਆਦਿ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਦੀ ਵੈਪਕੋ ਕੋਆਪ੍ਰੇਟਿਵ ਟਰੱਕ ਟਰਾਂਸਪੋਰਟ ਸੁਸਾਇਟੀ ਅੰਬੂਜਾ ਫੈਕਟਰੀ ਨੇੜਲੇ ਪਰਿਵਾਰਾ ਨੇ ਰੁਜ਼ਗਾਰ ਮੰਗਿਆ <br/> ਅਗਲੀ ਖ਼ਬਰ ਅੰਤਰਰਾਸ਼ਟਰੀ ਨੰਗਲ ਡੈਮ ਜਲਗਾਹ ਦੀ ਸੁਰੱਖਿਆ ਲਈ ਸਖ਼ਤ ਕਾਰਵਾਈ ਦੀ ਲੋੜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।