22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਸਿਹਤ ਵਿਭਾਗ ਵਲੋਂ ਆਈ.ਟੀ.ਆਈ. ਨੰਗਲ 'ਚ ਜਾਗਰੂਕਤਾ ਸਮਾਗਮ <br/>

ਸਰਕਾਰੀ ਆਈਟੀਆਈ ਨੰਗਲ ਵਿਖੇ ਐੱਚਆਈਵੀ ਏਡਜ਼ ਅਤੇ ਨਸ਼ਿਆਂ ਸੰਬੰਧੀ ਜਾਗਰੂਕਤਾ ਪ੍ਰੋਗਰਾਮ ਦੀ ਤਸਵੀਰ | <br/> 30-08-2025
ਨੰਗਲ, 29 ਅਗਸਤ (ਪ੍ਰੀਤਮ ਸਿੰਘ ਬਰਾਰੀ)-ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਿਰਦੇਸ਼ਾਂ ਅਨੁਸਾਰ ਅਤੇ ਡਾਇਰੈਕਟਰ ਤਕਨੀਕੀ ਸਿੱਖਿਆਂ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਵਲੋਂ ਜਾਰੀ ਹੁਕਮਾਂ ਅਨੁਸਾਰ ਸਿਹਤ ਵਿਭਾਗ ਅਤੇ ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਵਲੋਂ ਅੱਜ ਆਈ.ਟੀ.ਆਈ ਨੰਗਲ ਵਿਖੇ ਐਚ.ਆਈ.ਵੀ ਏਡਜ਼ ਅਤੇ ਯੋਨ ਸੰਬੰਧੀ ਬਿਮਾਰੀਆਂ ਅਤੇ ਨਸ਼ਿਆਂ ਦੀ ਰੋਕਥਾਮ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ | ਪਿ੍ੰਸੀਪਲ ਗੁਰਨਾਮ ਸਿੰਘ ਭੱਲੜੀ ਦੀ ਅਗਵਾਈ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਵਿਚ ਐੱਸ.ਐੱਮ.ਓੁ ਡਾ.ਸੁਰਿੰਦਰ ਕੌਰ ਦੀ ਅਗਵਾਈ ਹੇਠ ਪਹੁੰਚੇ ਆਈ.ਸੀ.ਟੀ.ਸੀ. ਕੌਂਸਲਰ ਬਲਜੀਤ ਕੌਰ, ਐੱਸ.ਟੀ.ਆਈ ਕੌਂਸਲਰ ਬਲਜੀਤ ਕੌਰ, ਸਿਵਲ ਹਸਪਤਾਲ ਨੰਗਲ ਦੀ ਟੀਮ ਵਲੋਂ ਐਚ.ਆਈ.ਵੀ/ਏਡਜ਼ ਅਤੇ ਸੈਕਸ ਸਬੰਧੀ ਛੂਤ ਦੀਆਂ ਬੀਮਾਰੀਆਂ ਬਾਰੇ ਜਾਗਰੂਕ ਕੀਤਾ ਗਿਆ | ਇਸ ਮੌਕੇ ਡਾਕਟਰ ਜਸਪ੍ਰੀਤ ਕੌਰ ਤੇ ਡਾਕਟਰ ਤੇਜਿੰਦਰ ਸਿੰਘ ਦੀ ਟੀਮ ਨੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ | ਇਸ ਮੌਕੇ ਬੋਲਦਿਆਂ ਆਈ.ਸੀ.ਟੀ.ਸੀ ਕੌਂਸਲਰ ਬਲਜੀਤ ਕੌਰ ਨੇ ਕਿਹਾ ਕਿ ਹਰ ਕਿਸੇ ਨੂੰ ਐਚ.ਆਈ.ਵੀ/ਏਡਜ਼ ਅਤੇ ਸੈਕਸ ਨਾਲ ਸੰਬੰਧਿਤ ਬਿਮਾਰੀਆਂ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ | ਇਸ ਮੌਕੇ ਬੋਲਦਿਆਂ ਪਿ੍ੰਸੀਪਲ ਗੁਰਨਾਮ ਸਿੰਘ ਭੱਲੜੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ ' ਯੁੱਧ ਨਸ਼ਿਆਂ ਵਿਰੁੱਧ' ਦੇ ਸਾਰਥਕ ਨਤੀਜ਼ੇ ਨਜ਼ਰ ਆ ਰਹੇ ਹਨ | ਉਨਾਂ ਸਿੱਖਿਆਂਰਥੀਆਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਦੇ ਕੋਹੜ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਦਾ ਸਾਥ ਦੇਣ | ਇਸ ਮੌਕੇ ਪੰਜਾਬੀ ਸੱਭਿਆਚਾਰਕ ਕਲਾ ਮੰਚ ਦੇ ਚਮਕੌਰ ਸਿੰਘ ਦੀ ਟੀਮ ਵਲੋਂ, ਨਾਟਕ 'ਫੁੱਲਾ ਦੇ ਰੰਗ ਕਾਲੇ' ਨੁੱਕੜ ਨਾਟਕ ਰਾਹੀਂ ਵਿਦਿਆਰਥੀਆਂ ਨੂੰ ਐਚ.ਆਈ.ਵੀ/ਏਡਜ਼, ਯੋਨ ਸਬੰਧੀ ਬਿਮਾਰੀਆਂ ਤੋਂ ਬਚਾਅ, ਮੋਬਾਇਲ ਦੀ ਦੁਰਵਰਤੋਂ, ਅਤੇ ਸਿਹਤਮੰਦ ਜੀਵਨ ਬਾਰੇ ਜਾਗਰੂਕ ਕੀਤਾ ਗਿਆ | ਇਸ ਮੌਕੇ ਚਮਕੌਰ ਸਿੰਘ, ਬਲਜੀਤ ਸਿੰਘ ਮੋਗਾ, ਨਿੱਕੀ ਕੌਰ, ਆਈ.ਸੀ.ਟੀ.ਸੀ ਕੌਂਸਲਰ ਬਲਜੀਤ ਕੌਰ ,ਐੱਸ.ਟੀ.ਆਈ. ਕੌਂਸਲਰ ਬਲਜੀਤ ਕੌਰ, ਟਰੇਨਿੰਗ ਅਫਸਰ ਰਾਕੇਸ਼ ਕੁਮਾਰ, ਅਸ਼ਵਨੀ ਕੁਮਾਰ, ਸੰਜੀਵ ਕੁਮਾਰ ਮੱਲੀ, ਸੁਪਰਡੈਂਟ ਰਿਸ਼ੀਪਾਲ, ਵਰਿੰਦਰ ਸਿੰਘ, ਮਨੋਜ ਕੁਮਾਰ, ਬਲਜੀਤ ਸਿੰਘ, ਵਿਜੈ ਕੁਮਾਰ, ਦਲਜੀਤ ਸਿੰਘ, ਮਨਪ੍ਰੀਤ ਸਿੰਘ, ਅਸ਼ੋਕ ਕੁਮਾਰ, ਅਮਨਦੀਪ ਸਿੰਘ, ਰਵਨੀਤ ਕੌਰ ਭੰਗਲ, ਗੁਰਨਾਮ ਕੌਰ, ਅਨੀਲਮ ਸ਼ਰਮਾ, ਹਰਜੋਤ ਸਿੰਘ, ਰਾਹੁਲ ਕੁਮਾਰ, ਹਰਪ੍ਰੀਤ ਸਿੰਘ, ਮਨਿੰਦਰ ਸਿੰਘ ਤੋਂ ਇਲਾਵਾ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਸੀ. ਟੀ. ਯੂ. ਨੇ ਚੰਡੀਗੜ੍ਹ ਤੋਂ ਵਾਇਆ ਖਿਜਰਾਬਾਦ, ਬਿੰਦਰਖ, ਪੁਰਖਾਲੀ ਹੋ ਕੇ ਹਰੀਪੁਰ ਤੱਕ ਆਪਣਾ ਨਵਾਂ ਬੱਸ ਰੂਟ ਕੀਤਾ... ਅਗਲੀ ਖ਼ਬਰ ਨੌਜਵਾਨਾਂ ਨੂੰ ਯੂਥ ਕਲੱਬਾਂ ਰਾਹੀਂ ਜਾਗਰੂਕ ਕਰਨਾ ਸਰਕਾਰ ਦਾ ਵੱਡਾ ਉਪਰਾਲਾ-ਦੀਪੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।