ਪੁਰਖਾਲੀ, 29 ਅਗਸਤ (ਅੰਮਿ੍ਤਪਾਲ ਸਿੰਘ ਬੰਟੀ)-ਸੀ. ਟੀ. ਯੂ. ਵਲੋਂ ਚੰਡੀਗੜ੍ਹ ਤੋਂ ਵਾਇਆ ਖਿਜਰਾਬਾਦ ਤੋਂ ਪੁਰਖਾਲੀ ਹੋ ਕੇ ਹਰੀਪੁਰ ਤੱਕ ਆਪਣਾ ਨਵਾਂ ਬੱਸ ਰੂਟ ਸ਼ੁਰੂ ਕਰ ਦਿੱਤਾ ਹੈ | ਜਾਣਕਾਰੀ ਅਨੁਸਾਰ ਸੀ. ਟੀ. ਯੂ. ਨਵੇਂ ਸ਼ੁਰੂ ਕੀਤੇ ਬੱਸ ਟਾਈਮ ਅਨੁਸਾਰ ਸੀ. ਟੀ. ਯੂ. ਦੀ ਬੱਸ ਰੂਟ ਨੰਬਰ 102 ਏ ਜੋਂ ਚੰਡੀਗੜ ਤੋਂ ਖਿਜ਼ਰਾਬਾਦ ਤਕ ਆਉਂਦੀ ਸੀ ਉਸਦਾ ਰੂਟ ਅੱਗੇ ਵਧਾ ਕੇ ਵਾਇਆ ਬਿੰਦਰਖ ਤੋਂ ਪੁਰਖਾਲੀ ਹੁੰਦੇ ਹੋਏ ਹਰੀਪੁਰ ਤੱਕ ਕੀਤਾ ਗਿਆ ਹੈ, ਇਹ ਬੱਸ ਸਵੇਰੇ 6. 50 ਵਜੇ ਹਰੀਪੁਰ ਤੋਂ ਚੱਲੇਗੀ ਜੋ ਵਾਇਆ ਬਿੰਦਰਖ,ਖਿਜ਼ਰਾਬਾਦ ਤੋਂ ਹੋ ਕੇ ਚੰਡੀਗੜ੍ਹ ਜਾਵੇਗੀ ਤੇ ਸ਼ਾਮ ਨੂੰ ਇਹੋ ਬੱਸ ਚੰਡੀਗੜ੍ਹ ਸੈਕਟਰ 17 ਬੱਸ ਅੱਡੇ ਤੋਂ ਸ਼ਾਮ 5.15 ਚੱਲ ਕੇ ਵਾਇਆ ਖਿਜ਼ਰਾਬਾਦ ਹੁੰਦੇ ਹੋਏ ਹਰੀਪੁਰ ਪਹੁੰਚੇਗੀ | ਜ਼ਿਕਰਯੋਗ ਹੈ ਰੂਪਨਗਰ ਤੋਂ ਵਾਇਆ ਪੁਰਖਾਲੀ ਹੋ ਕੇ ਚੰਡੀਗੜ੍ਹ ਜਾਣ ਵਾਲੀ ਸੀ. ਟੀ. ਯੂ. ਦੀ ਬੱਸ ਸੀ. ਟੀ. ਯੂ. ਵਿਭਾਗ ਵਲੋਂ ਕਰੀਬ 6 ਮਹੀਨੇ ਤੋਂ ਬੰਦ ਕਰ ਦਿੱਤੀ ਗਈ ਹੈ, ਜਿਸ ਸਦਕਾ ਇਲਾਕੇ ਦੇ ਲੋਕ ਬਹੁਤ ਪ੍ਰੇਸ਼ਾਨ ਹਨ | ਜ਼ਿਕਰਯੋਗ ਹੈ ਕਿ ਸੀ. ਟੀ. ਯੂ. ਦੀ ਬੱਸ 25/102 ਰੂਪਨਗਰ ਤੋਂ ਸਵੇਰੇ 6.15 ਵਜ਼ੇ ਚੰਡੀਗੜ੍ਹ ਲਈ ਚੱਲਦੀ ਸੀ | ਇਹ ਬੱਸ 6.50 ਵਜ਼ੇ ਪੁਰਖਾਲੀ ਤੋਂ ਚੰਡੀਗੜ੍ਹ ਲਈ ਚੱਲਦੀ ਸੀ | ਇਹ ਬੱਸ ਵਾਇਆ ਹਰੀਪੁਰ, ਮੀਆਂਪੁਰ ਚੰਗਰ, ਮਾਣਕਪੁਰ ਸ਼ਰੀਫ, ਬਲਾਕ ਮਾਜਰੀ, ਸੀਸਵਾਂ ਟੀ ਪੁਆਇੰਟ, ਮੁੱਲਾਂਪੁਰ ਗਰੀਬਦਾਸ, ਪੀ.ਜੀ.ਆਈ. ਚੰਡੀਗੜ੍ਹ ਹੋ ਕੇ ਬੱਸ ਅੱਡੇ ਚੰਡੀਗੜ੍ਹ ਪੁੱਜਦੀ ਸੀ, ਜਿਸ ਦੇ ਬੰਦ ਹੋਣ ਕਾਰਨ ਲੋਕ ਬਹੁਤ ਪ੍ਰੇਸ਼ਾਨ ਸਨ | ਇਸ ਸਮੱਸਿਆ ਨੂੰ ਲੈ ਕੇ ਯੂਥ ਆਗੂ ਜਿੰਮੀ ਖੇੜੀ ਨੇ ਦੱਸਿਆ ਕਿ ਬੀਤੇ ਦਿਨੀਂ ਉਨ੍ਹਾਂ ਸਮੇਤ ਇਲਾਕੇ ਦੀਆਂ ਸ਼ਖ਼ਸੀਅਤਾਂ ਕੈਪਟਨ ਮੁਲਤਾਨ ਸਿੰਘ ਬੜੀ, ਮਾਸਟਰ ਰਤਨ ਸਿੰਘ ਖੇੜੀ, ਸਾਬਕਾ ਸਰਪੰਚ ਹੇਤ ਰਾਮ ਬਰਦਾਰ ਨੇ ਸੀ.ਟੀ.ਯੂ. ਦੇ ਜੀ.ਐਮ. ਨਾਲ ਮੁਲਾਕਾਤ ਕੀਤੀ ਸੀ ਤੇ ਉਕਤ ਬੱਸ ਚਲਾਉਣ ਦੀ ਮੰਗ ਕੀਤੀ ਸੀ | ਉਨ੍ਹਾਂ ਦੱਸਿਆ ਕਿ ਜੀ. ਐਮ. ਸੀ. ਟੀ. ਯੂ. ਵਲੋਂ ਲੋਕਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਜਿਨ੍ਹਾਂ ਚਿਰ ਰੂਪਨਗਰ ਤੋਂ ਵਾਇਆ ਪੁਰਖਾਲੀ ਚੰਡੀਗੜ੍ਹ ਬੱਸ ਰੂਟ ਸ਼ੁਰੂ ਨਹੀਂ ਹੁੰਦਾ ਉਨ੍ਹਾਂ ਸਮਾਂ ਖਿਜਰਬਾਦ ਤੱਕ ਆਉਣ ਵਾਲੀ ਬੱਸ ਦਾ ਰੂਟ ਵਧਾ ਕੇ ਪੁਰਖਾਲੀ, ਹਰੀਪੁਰ ਤੱਕ ਕਰ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਇਸ ਬੱਸ ਦਾ ਪੀ.ਜੀ.ਆਈ. ਚੰਡੀਗੜ੍ਹ ਜਾਣ ਅਤੇ ਚੰਡੀਗੜ੍ਹ ਡਿਊਟੀਆਂ 'ਤੇ ਜਾਣ ਵਾਲੇ ਲੋਕਾਂ ਨੂੰ ਕਾਫੀ ਲਾਭ ਪੁੱਜੇਗਾ | ਉਨ੍ਹਾਂ ਇਸ ਉਪਰਾਲੇ ਲਈ ਸੀ.ਟੀ.ਯੂ. ਦੇ ਡਾਇਰੈਕਟਰ ਅਤੇ ਜੀ.ਐਮ. ਦਾ ਧੰਨਵਾਦ ਕਰਦਿਆਂ ਇਹ ਮੰਗ ਵੀ ਕੀਤੀ ਕਿ ਇਸ ਬੱਸ ਰੂਟ ਨੂੰ ਬੰਦ ਨਾ ਕੀਤਾ ਜਾਵੇ ਅਤੇ ਰੂਪਨਗਰ ਤੋਂ ਵਾਇਆ ਪੁਰਖਾਲੀ ਚੰਡੀਗੜ੍ਹ ਜਾਣ ਵਾਲੇ 25/102 ਬੱਸ ਰੂਟ ਨੂੰ ਵੀ ਜਲਦੀ ਚਾਲੂ ਕੀਤਾ ਜਾਵੇ |