ਮੋਰਿੰਡਾ, 29 ਅਗਸਤ (ਪਿ੍ਤਪਾਲ ਸਿੰਘ)-ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਪੰਜਾਬ ਵਾਸੀਆਂ ਨੂੰ ਹੜ੍ਹ ਪੀੜਤਾਂ ਦੀ ਮਦਦ ਲਈ ਅਤੇ ਉਨ੍ਹਾਂ ਨੂੰ ਰਾਸ਼ਨ ਸਮੱਗਰੀ, ਪਸ਼ੂ ਚਾਰਾ, ਦਵਾਈਆਂ ਅਤੇ ਹੋਰ ਜ਼ਰੂਰਤ ਦੀਆਂ ਚੀਜ਼ਾਂ ਭੇਜਣ ਲਈ ਕੀਤੀ ਗਈ ਅਪੀਲ 'ਤੇ ਪਹਿਲ ਕਦਮੀ ਕਰਦਿਆਂ ਆਮ ਆਦਮੀ ਪਾਰਟੀ ਦੀ ਟੀਮ ਵਲੋਂ ਸੀਨੀਅਰ 'ਆਪ' ਆਗੂ ਅਤੇ ਪੰਜਾਬ ਕਿ੍ਕਟ ਐਸੋਸੀਏਸ਼ਨ ਦੇ ਅਪੈਕਸ ਕੌਂਸਲ ਮੈਂਬਰ ਬੀਰ ਦਵਿੰਦਰ ਸਿੰਘ ਬੱਲਾਂ ਦੀ ਅਗਵਾਈ ਹੇਠ 300 ਰਾਸ਼ਨ ਕਿੱਟਾਂ ਭੇਜੀਆਂ ਗਈਆਂ | ਇਸ ਮੌਕੇ ਗੱਲਬਾਤ ਕਰਦਿਆਂ ਬੀਰ ਦਵਿੰਦਰ ਸਿੰਘ ਬੱਲਾਂ ਨੇ ਕਿਹਾ ਕਿ ਹਿਮਾਚਲ ਵਿੱਚ ਹੋਈ ਭਾਰੀ ਬਾਰਿਸ਼ ਕਾਰਨ, ਪੰਜਾਬ ਦੇ ਕਈ ਹਿੱਸਿਆਂ ਵਿੱਚ ਪਾਣੀ ਜਿਆਦਾ ਆਉਣ ਨਾਲ ਜਿਹੜੀ ਹੜ੍ਹਾਂ ਦੀ ਸਥਿਤੀ ਪੈਦਾ ਹੋਈ ਹੈ, ਉਸ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਵੱਡਾ ਨੁਕਸਾਨ ਹੋਇਆ ਹੈ | ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਸੀ ਕਿ ਇਸ ਅÏਖੀ ਘੜੀ ਦੇ ਵਿੱਚ ਆਪਾਂ ਇਕੱਠੇ ਹੋ ਕੇ ਸਾਰੇ ਉਹਨਾਂ ਦੀ ਜੋ ਵੀ ਸਹਾਇਤਾ ਕਰ ਸਕਦੇ ਹਾਂ | ਜਿਸ ਤਹਿਤ ਆਮ ਆਦਮੀ ਪਾਰਟੀ ਦੀ ਪੂਰੀ ਟੀਮ ਵੱਲੋਂ 300 ਦੇ ਕਰੀਬ ਰਾਸ਼ਨ ਕਿੱਟਾਂ ਇਕੱਤਰ ਕੀਤੀਆਂ ਗਈਆਂ ਹਨ | ਜਿਸ ਵਿੱਚ ਵੱਖ-ਵੱਖ ਪਿੰਡਾਂ ਤੋਂ ਆਏ ਹੋਏ ਸਰਪੰਚ ਸਾਹਿਬਾਨ ਵਲੋਂ ਛੋਟੀ ਜਿਹੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ | ਇਸ ਮੌਕੇ ਸਰਪੰਚ ਗੁਰਪ੍ਰੀਤ ਸਿੰਘ ਫੌਜੀ ਅਮਰਾਲੀ, ਸੁਖਜਿੰਦਰ ਸਿੰਘ ਸੋਹੀ, ਜੋਨੀ ਢਿੱਲੋਂ, ਪ੍ਰਦੀਪ ਰੁੜਕੀ, ਰੁੜਕੀ ਹੀਰਾ ਕਲੱਬ, ਰੂਬੀ ਬਰਾੜ, ਗਗਨ ਰਠੌਰ, ਦਿਨੇਸ਼ ਮਿੱਤਲ, ਮਨੀ ਅÏਜਲਾ, ਵੀਰ ਦਵਿੰਦਰ ਸਿੰਘ ਢੇਸਪੁਰਾ, ਗੁਰਮੀਤ ਬਲੱਗਣ, ਭਿਵਾਨੀ ਪ੍ਰਸ਼ਾਦ, ਵਰਿੰਦਰ ਠਾਕੁਰ, ਅਰਮਨ, ਰਾਜਵੀਰ ਆਸਟਰੇਲੀਆ, ਇੰਦਰਜੀਤ ਭੂਰੜੇ, ਮਾਨ ਸਿੰਘ, ਕਰਨਵੀਰ ਸਿੰਘ ਯੂਪੀ, ਸਰਪੰਚ ਮੇਜਰ ਸਿੰਘ ਓਇੰਦ, ਸਾਬਕਾ ਸਰਪੰਚ ਕੇਸਰ ਸਿੰਘ ਸਮਾਣਾ, ਹਰਧਿਆਨ ਸਿੰਘ ਗੋਪਾਲਪੁਰ, ਰਜਿੰਦਰ ਸਿੰਘ ਗੋਪਾਲਪੁਰ, ਹਰਮਨਜੀਤ ਸਿੰਘ ਗੋਪਾਲਪੁਰ ਆਦਿ ਨੇ ਵੀ ਸਹਿਯੋਗ ਦਿੱਤਾ |