ਸ੍ਰੀ ਅਨੰਦਪੁਰ ਸਾਹਿਬ, 30 ਅਗਸਤ (ਕਰਨੈਲ ਸਿੰਘ)-ਇੱਥੋਂ ਦੇ ਮਾਡਲ ਟਾਊਨ ਲਾਗੇ ਸਥਿਤ ਡੇਰਾ ਮੋਇਆਂ ਦੀ ਮੰਡੀ ਵਿਖੇ ਬ੍ਰਹਮ ਗਿਆਨੀ ਸੰਤ ਬਾਬਾ ਪ੍ਰੇਮ ਸਿੰਘ ਦੀ 53ਵੀਂ ਬਰਸੀ ਮੌਕੇ ਗੁਰਦੁਆਰਾ ਕੋਟ ਪਰਾਨ ਹੈੱਡ ਦਰਬਾਰ ਰੂਪਨਗਰ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਅਵਤਾਰ ਸਿੰਘ ਦੀ ਅਗਵਾਈ ਹੇਠ ਸਾਲਾਨਾ ਗੁਰਮਤਿ ਸਮਾਗਮ ਗਰਵਾਇਆ ਗਿਆ | ਜਿਸ 'ਚ ਪੰਥ ਪ੍ਰਸਿੱਧ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ | ਇਸ ਮੌਕੇ ਹਜ਼ੂਰੀ ਰਾਗੀ ਭਾਈ ਗੁਰਜੀਤ ਸਿੰਘ ਘਟੋਰ, ਭਾਈ ਗੁਰਮੀਤ ਸਿੰਘ ਰਸੂਲਪੁਰ, ਭਾਈ ਪ੍ਰੀਤਮ ਸਿੰਘ ਨਾਲਾਗੜ੍ਹ, ਬੀਬੀ ਦਰਸ਼ਨ ਕੌਰ ਚੰਬਾ, ਭਾਈ ਜਗਮਿੱਤਰ ਸਿੰਘ ਬੜੀ ਹਵੇਲੀ, ਭਾਈ ਕੁਲਵਿੰਦਰ ਸਿੰਘ, ਭਾਈ ਜਸਵਿੰਦਰ ਸਿੰਘ ਅਗੰਮਪੁਰ, ਭਾਈ ਹੈਪੀ ਸਿੰਘ ਆਦਿ ਰਾਗੀ ਢਾਡੀ ਅਤੇ ਪ੍ਰਚਾਰਕਾਂ ਵਲੋਂ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਜੋੜਿਆ ਗਿਆ | ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ ਵਲੋਂ ਸੰਗਤਾਂ ਨੂੰ ਬਾਬਾ ਪ੍ਰੇਮ ਸਿੰਘ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ ਗਈ | ਇਸ ਤੋਂ ਪਹਿਲਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ, ਬਾਬਾ ਕਸ਼ਮੀਰਾ ਸਿੰਘ ਕੋਟਫਤੁਹੀ, ਬਾਬਾ ਤੀਰਥ ਸਿੰਘ, ਬਾਬਾ ਅਮਰਜੀਤ ਸਿੰਘ ਹਰਖੋਵਾਲ, ਬਾਬਾ ਸਰੂਪ ਸਿੰਘ ਡੂਮੇਵਾਲ, ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ਼ ਆਦਿ ਨੇ ਵੀ ਸੰਗਤਾਂ ਨੂੰ ਬਾਬਾ ਪ੍ਰੇਮ ਸਿੰਘ ਦੇ ਜੀਵਨ ਅਤੇ ਬੰਦਗੀ ਦੱਸਿਆ | ਇਸ ਮੌਕੇ ਸਾਬਕਾ ਮੁੱਖ ਗ੍ਰੰਥੀ ਗਿਆਨੀ ਸੁਖਵਿੰਦਰ ਸਿੰਘ, ਸ਼ੋ੍ਰਮਣੀ ਅਕਾਲੀ ਦੇ ਸਾਬਕਾ ਪ੍ਰਧਾਨ ਮੋਹਨ ਸਿੰਘ ਢਾਹੇ, ਦਵਿੰਦਰ ਸਿੰਘ ਬਾਲਾ, ਸੁਰਿੰਦਰ ਸਿੰਘ ਮਟੌਰ, ਤਾਰਾ ਸਿੰਘ ਬੁਰਜ, ਸੁਖਵਿੰਦਰ ਸਿੰਘ ਬਿੱਟੂ, ਹਰੀ ਸਿੰਘ, ਜਸਵੀਰ ਸਿੰਘ ਰਾਗੀਬਾਗ਼, ਤਰਲੋਚਨ ਸਿੰਘ, ਗੁਰਬਖ਼ਸ਼ ਸਿੰਘ, ਸੰਤੋਖ ਸਿੰਘ ਮਟੌਰ, ਡਾ. ਆਤਮਾ ਸਿੰਘ ਰਾਣਾ, ਵਿਜੇ ਗਰਚਾ, ਰਾਜ ਕੁਮਾਰ ਸੈਣੀ, ਸੇਵਾ ਸਿੰਘ ਮਹਿਤਾ, ਅਮਰੀਕ ਸਿੰਘ ਸਿੱਕਰੀ, ਜਗਮੋਹਨ ਸਿੰਘ ਬੜਵਾ, ਮੱਘਾ ਸੂਰੇਵਾਲ, ਕੁਲਦੀਪ ਸਿੰਘ ਨੰਬਰਦਾਰ, ਦਰਸ਼ਨ ਸਿੰਘ ਬੜਵਾ, ਹੁਕਮ ਸਿੰਘ, ਜਸਵੰਤ ਸਿੰਘ ਘੱਟੀਵਾਲ, ਮੇਹਰ ਸਿੰਘ ਢਿੱਲੋਂ, ਸਰਪੰਚ ਅਵਤਾਰ ਸਿੰਘ ਫੱਲੀ, ਕਲਿਆਣ ਸਿੰਘ, ਬਾਬਾ ਤਰਲੋਚਨ ਸਿੰਘ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ |