19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਘੱਗਰ 'ਚ ਹੜ੍ਹ ਦਾ ਖਤਰਾ ਬਰਕਰਾਰ

ਅਜੀਤ ਡੈਸਕ 31-08-2025
ਸਿਰਸਾ, 30 ਅਗਸਤ (ਭੁਪਿੰਦਰ ਪੰਨੀਵਾਲੀਆ)-ਘੱਗਰ ਨਦੀ 'ਚ ਵਧ ਰਹੇ ਪਾਣੀ ਦੇ ਪੱਧਰ ਕਾਰਨ ਭਾਵੇਂ ਓਟੂ ਵੀਅਰ ਤੋਂ ਰਾਜਸਥਾਨ ਲਈ ਸਾਰੇ ਗੇਟ ਖੋਲ੍ਹ ਦਿੱਤੇ ਗਏ ਹਨ ਪਰ ਹਾਲੇ ਹੜ੍ਹ ਦਾ ਖਤਰਾ ਹਾਲੇ ਵੀ ਬਰਕਾਰ ਹੈ | ਘੱਗਰ ਦੇ ਬੰਨ੍ਹਾਂ ਦੇ ਅੰਦਰਲੇ ਪਾਸੇ ਬਣੇ ਕਈ ਆਰਜੀ ਬੰਨ੍ਹ ਟੁੱਟਣ ਕਾਰਨ ਸੈਂਕੜੇ ਕਿੱਲੋਂ ਝੋਨੇ ਦੀ ਫ਼ਸਲ ਨੁਕਸਾਨੀ ਜਾ ਚੁੱਕੀ ਹੈ | ਕਿਸਾਨ ਤੇ ਪ੍ਰਸ਼ਾਸਨਿਕ ਅਧਿਕਾਰੀ ਘੱਗਰ ਦੇ ਬੰਨ੍ਹਾਂ 'ਤੇ ਦਿਨ ਰਾਤ ਪਹਿਰਾ ਲਾਉਣ ਲਈ ਮਜ਼ਬੂਰ ਹੋ ਰਹੇ ਹਨ | ਘੱਗਰ 'ਚ ਪਾਣੀ ਦਾ ਪੱਧਰ ਹਾਲੇ ਵੀ ਵੱਧ ਰਿਹਾ ਹੈ, ਜਿਸ ਕਾਰਨ ਘੱਗਰ ਦੇ ਕੰਢੇ ਵਸੇ ਦੋ ਦਰਜਨ ਤੋਂ ਜਿਆਦਾ ਪਿੰਡਾਂ 'ਚ ਹੜ੍ਹ ਦਾ ਖਤਰਾ ਹਾਲੇ ਟਲਿਆ ਨਹੀਂ | ਪਿੰਡਾਂ ਦੇ ਕਿਸਾਨ ਆਪਣੇ ਟਰੈਕਟਰ ਟਰਾਲੀਆਂ ਨਾਲ ਜਿਥੇ ਘੱਗਰ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ 'ਤੇ ਲੱਗੇ ਹੋਏ ਹਨ ਉਥੇ ਹੀ ਪ੍ਰਸ਼ਸਾਨ ਵਲੋਂ ਜੇਸੀਬੀ ਕਿਸਾਨਾਂ ਨੂੰ ਮੁਹੱਈਆ ਕਰਵਾਈਆਂ ਗਈਆਂ ਹਨ | ਬਿਜਲੀ ਵਿਭਾਗ ਵਲੋਂ ਬੰਨ੍ਹਾਂ 'ਤੇ ਲਾਈਟਾਂ ਦਾ ਪ੍ਰਬੰਧ ਕੀਤਾ ਗਿਆ ਹੈ | ਕਿਸਾਨਾਂ ਨੇ ਦੱਸਿਆ ਹੈ ਕਿ ਮੀਂਹ ਕਾਰਨ ਬੰਨ੍ਹਾਂ 'ਤੇ ਮਿੱਟੀ ਪਾਉਣ ਦਾ ਕੰਮ ਅÏਖਾ ਹੋ ਗਿਆ ਹੈ | ਉਨ੍ਹਾਂ ਨੇ ਦੱਸਿਆ ਕਿ ਖਾਲ੍ਹੀ ਜ਼ਮੀਨ ਨਾ ਹੋਣ ਕਾਰਨ ਮਿੱਟੀ ਨਹੀਂ ਮਿਲ ਰਹੀ ਹੈ | ਉਨ੍ਹਾਂ ਨੇ ਦੱਸਿਆ ਕਿ ਜਿਥੇ ਬੰਨ੍ਹ ਜਿਆਦਾ ਕਮਜ਼ੋਰ ਹਨ, ਉਸ ਥਾਂ ਨੂੰ ਬੀਜੀ ਫ਼ਸਲ 'ਚੋਂ ਟਰਾਲੀਆਂ ਭਰ ਕੇ ਮਿੱਟੀ ਪਾਈ ਜਾ ਰਹੀ ਹੈ | ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਹੈ ਕਿ ਭਾਵੇਂ ਘੱਗਰ 'ਚ ਪਾਣੀ ਦਾ ਪੱਧਰ ਵੱਧ ਰਿਹਾ ਹੈ ਪਰ ਹੜ੍ਹ ਦਾ ਹਾਲੇ ਕੋਈ ਖਤਰਾ ਨਹੀਂ ਹੈ | ਉਨ੍ਹਾਂ ਨੇ ਦੱਸਿਆ ਕਿ ਜਿਨ੍ਹਾ ਪਾਣੀ ਪਿਛੋਂ ਆ ਰਿਹਾ ਹੈ, ਉਨ੍ਹਾਂ ਪਾਣੀ ਓਟੂ ਤੋਂ ਨਿਕਲਣ ਵਾਲੀਆਂ ਨਹਿਰਾਂ ਤੇ ਅੱਗੇ ਰਾਜਸਥਾਨ ਨੂੰ ਛੱਡਿਆ ਜਾ ਰਿਹਾ ਹੈ | ਉਨ੍ਹਾਂ ਨੇ ਦੱਸਿਆ ਕਿ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ ਤੇ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਹੋਏ ਹਨ | ਸਿੰਜਾਈ ਵਿਭਾਗ ਵਲੋਂ ਹੜ੍ਹ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ |
ਪਿਛਲੀ ਖ਼ਬਰ ਹਰਿਆਣਾ ਕਮੇਟੀ ਪ੍ਰਧਾਨ ਝੀਂਡਾ ਰੱਜ ਕੇ ਕਰ ਰਿਹੈ ਗੁਰੂ ਕੀ ਗੋਲਕ ਦੀ ਦੁਰਵਰਤੋਂ-ਜਥੇ. ਮੰਡੇਬਰ ਅਗਲੀ ਖ਼ਬਰ ਘੱਗਰ ਨਦੀ ਦੇ ਬੰਨ੍ਹਾਂ ਨੂੰ ਮਿੱਟੀ ਪਾ ਕੇ ਮਜ਼ਬੂਤ ਕਰਨ ਦਾ ਕੰਮ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।