19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਸ੍ਰੀਮਦ ਭਾਗਵਤ ਕਥਾ ਦਾ ਆਯੋਜਨ

ਅਜੀਤ ਡੈਸਕ 31-08-2025
ਨਵੀਂ ਦਿੱਲੀ, 30 ਅਗਸਤ (ਮਿਸਰਦੀਪ ਭਾਟੀਆ)-ਸ੍ਰੀਮਦ ਭਾਗਵਤ ਕਥਾ ਦਾ ਆਯੋਜਨ 23 ਅਗਸਤ ਤੋਂ 29 ਅਗਸਤ 2025 ਤੱਕ 'ਦੀ ਹੈਰੀਟੇਜ ਗ੍ਰੈਂਡ', ਬਿ੍ਟਾਨੀਆ ਚੌਕ, ਦਿੱਲੀ ਵਿਚ ਕੀਤਾ ਗਿਆ, ਜਿਸ ਵਿਚ ਦਿੱਲੀ, ਮਹਾਂਰਾਸ਼ਟਰ, ਉੱਤਰ ਪ੍ਰਦੇਸ਼, ਰਾਜਸਥਾਨ, ਹਰਿਆਣਾ, ਗੁਜਰਾਤ ਆਦਿ ਤੋਂ ਆਏ ਕਥਾ ਪ੍ਰੇਮੀਆਂ ਨੇ ਵਧ ਚੜ੍ਹ ਕੇ ਭਾਗ ਲਿਆ | ਸਵਾਮੀ ਰਾਜੇਂਦਰ ਦਾਸ ਜੀ ਦੁਆਰਾ ਕੀਤੀ ਗਈ ਕਥਾ ਦੌਰਾਨ ਹਰ ਰੋਜ਼ ਲਗਭਗ ਦੋ ਹਜ਼ਾਰ ਸ਼ਰਧਾਲੂਆਂ ਨੇ ਮਹਾਰਾਜ ਤੋਂ ਆਸ਼ੀਰਵਾਦ ਲਿਆ ਅਤੇ ਕਥਾ ਦਾ ਅਨੰਦ ਮਾਣਿਆ |
ਇਸ ਆਯੋਜਨ ਵਿਚ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ, ਕੈਬਨਿਟ ਮੰਤਰੀ ਕਪਿਲ ਮਿਸ਼ਰਾ, ਵਿਧਾਇਕ ਕਰਨੈਲ ਸਿੰਘ, ਤਿਲਕ ਰਾਜ, ਪ੍ਰਦੀਪ ਅਗਰਵਾਲ, ਬਲਰਾਮ ਗਰਗ, ਸੰਦੀਪ ਮਦਾਨ ਅਤੇ ਹੋਰ ਕਈ ਪਤਵੰਤੇ ਸ਼ਾਮਿਲ ਹੋਏ |
ਪਿਛਲੀ ਖ਼ਬਰ ਖੇਤ ਦੀ ਪਹੀ ਦੇ ਵਿਵਾਦ ਨੂੰ ਲੈ ਕੇ ਕਿਸਾਨ ਵਲੋਂ ਜ਼ਹਿਰੀਲੀ ਦਵਾਈ ਨਿਗਲ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼, ਵੀਡੀਓ ਵਾਇਰਲ... ਅਗਲੀ ਖ਼ਬਰ ਦਿੱਲੀ ਯੂਨੀਵਰਸਿਟੀ ਨੇ ਦਿੱਤਾ 'ਗ੍ਰੀਨ ਕੈਂਪਸ-ਕਲੀਨ ਕੈਂਪਸ' ਦਾ ਸੰਦੇਸ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।