19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਦਿੱਲੀ ਯੂਨੀਵਰਸਿਟੀ ਨੇ ਦਿੱਤਾ 'ਗ੍ਰੀਨ ਕੈਂਪਸ-ਕਲੀਨ ਕੈਂਪਸ' ਦਾ ਸੰਦੇਸ਼ <br/>

ਅਜੀਤ ਡੈਸਕ 31-08-2025
ਨਵੀਂ ਦਿੱਲੀ, 30 ਅਗਸਤ (ਮਿਸਰਦੀਪ ਭਾਟੀਆ)-ਦਿੱਲੀ ਯੂਨੀਵਰਸਿਟੀ ਦੇ ਆਤਮਾ ਰਾਮ ਸਨਾਤਮ ਧਰਮ ਮਹਾਂਵਦਿਆਲਿਆ ਵਿਚ ਸ਼ੁੱਕਰਵਾਰ ਨੂੰ 'ਗ੍ਰੀਨ ਕੈਂਪਸ-ਕਲੀਨ ਕੈਂਪਸ' ਦੀ ਸ਼ੁਰੂਆਤ ਕੀਤੀ ਗਈ | ਇਸ ਮੁਹਿੰਮ ਵਿਚ ਸਾਊਥ ਕੈਂਪਸ ਦੇ ਆਤਮਾ ਰਾਮ ਦੇ ਨਾਲ-ਨਾਲ ਸ੍ਰੀ ਵੈਂਕਟੇਸ਼ਵਰ ਮਹਾਂਵਿਦਿਆਲਿਆ, ਯੂਨੀਵਰਸਿਟੀ ਦੇ ਦੱਖਣੀ ਕੈਂਪਸ ਆਰੀਆ ਭੱਟ ਮਹਾਂਵਿਦਿਆਲਿਆ ਰਾਮ ਲਾਲ ਆਨੰਦ ਮਹਾਂਵਿਦਿਆਲਿਆ ਅਤੇ ਮੋਤੀ ਲਾਲ ਨਹਿਰੂ ਮਹਾਂਵਿਦਿਆਲਿਆ ਨੇ ਹਿੱਸਾ ਲਿਆ | ਇਸ ਵਿਚ ਸਾਰੇ ਕਾਲਜਾਂ ਦੇ ਐਨ.ਸੀ.ਸੀ. ਕੈਡਿਟਾਂ ਅਤੇ ਐਨ.ਐਸ.ਐਸ. ਵਿਦਿਆਰਥੀਆਂ ਨੇ ਭਾਗ ਲਿਆ | ਇਸ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਦਿੱਲੀ ਯੂਨੀਵਰਸਿਟੀ ਦੇ ਡੀਨ ਪ੍ਰੋ. ਮਨੋਜ ਕੁਮਾਰ ਸਿੰਘ ਨੇ ਕਿਹਾ ਕਿ ਵਾਤਾਵਰਨ ਅਤੇ ਪ੍ਰਕਿਰਤੀ ਦੀ ਦਸ਼ਾ ਵਿਗੜਦੀ ਜਾ ਰਹੀ ਹੈ | ਅਜਿਹੀ ਸਥਿਤੀ ਵਿਚ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਉਨ੍ਹਾਂ ਸਾਰੇ ਕਾਰਨਾਂ ਨੂੰ ਘੱਟ ਕਰਨ ਵੱਲ ਵਧੀਏ, ਜੋ ਸਾਡੇ ਆਲੇ-ਦੁਆਲੇ ਦੀ ਅਸ਼ੁੱਧਤਾ ਦਾ ਕਾਰਨ ਹਨ | ਉਨ੍ਹਾਂ ਦੱਸਿਆ ਕਿ ਇਹ ਆਯੋਜਨ ਵਾਈਸ ਚਾਂਸਲਰ ਪ੍ਰੋ. ਯੋਗੇਸ਼ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਕੀਤੇ ਜਾ ਰਹੇ ਹਨ | ਡੀ.ਸੀ.ਪੀ. ਸਾਊਥ ਕੈਂਪਸ ਸ੍ਰੀਮਤੀ ਐਸ਼ਵਰਿਆ ਸਿੰਘ ਨੇ ਵਿਦਿਆਰਥੀਆਂ ਦਾ ਉਤਸ਼ਾਹ ਵਧਾਉਂਦੇ ਹੋਏ ਕਿਹਾ ਕਿ ਸਫ਼ਾਈ ਅਤੇ ਹਰਿਆਲੀ ਸਾਡੀ ਸਿਹਤ ਅਤੇ ਭਵਿੱਖ ਲਈ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਸਫ਼ਾਈ ਅਤੇ ਹਰਿਆਲੀ ਮਨ ਨੂੰ ਸ਼ਾਂਤ ਰੱਖਦੀ ਹੈ ਅਤੇ ਸ਼ਾਂਤ ਮਨ ਨਾਲ ਹੀ ਕੋਈ ਵੀ ਕੰਮ ਕਰਨ ਦੀ ਇੱਛਾ ਹੁੰਦੀ ਹੈ | ਵਿਦਿਆਰਥੀਆਂ ਨੂੰ ਵੋਟ ਦੇ ਅਧਿਕਾਰ ਦੀ ਮਹੱਤਤਾ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਪ੍ਰਤੀ ਜਾਗਰੂਕ ਰਹਿਣਾ ਚਾਹੀਦਾ ਹੈ ਅਤੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ | ਆਪਣੇ ਸੰਬੋਧਨ ਵਿਚ ਉਸਨੇ ਕਿਹਾ ਕਿ ਮੈਂ ਦਿੱਲੀ ਯੂਨੀਵਰਸਿਟੀ ਦੇ ਲੇਡੀ ਸ੍ਰੀ ਰਾਮ ਮਹਾਂਵਿਦਿਆਲਿਆ ਦੀ ਵਿਦਿਆਰਥਣ ਰਹੀ ਹਾਂ ਅਤੇ ਤੁਹਾਡੇ ਸਾਰਿਆਂ ਵਾਂਗ ਮੈਂ ਵੀ ਇਨ੍ਹਾਂ ਮੁਹਿੰਮਾਂ ਵਿਚ ਸਰਗਰਮੀ ਨਾਲ ਹਿੱਸਾ ਲੈਂਦੀ ਰਹੀ ਹਾਂ | ਆਤਮਾ ਰਾਮ ਸਨਾਤਮ ਧਰਮ ਮਹਾਂਵਿਦਿਆਲਿਆ ਦੇ ਪਿ੍ੰਸੀਪਲ ਪ੍ਰੋ. ਗਿਆਨਤੋਸ਼ ਝਾਅ ਨੇ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਐਨ.ਸੀ.ਸੀ. ਅਤੇ ਐਨ.ਐਸ.ਐਸ. ਸਮੇਤ ਸਾਰਿਆਂ ਲਈ ਰਾਸ਼ਟਰ ਪਹਿਲਾਂ ਹੈ | ਆਪ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖੋਗੇ ਤਾਂ ਹਰਿਆਲੀ ਦੇਖਣ ਨੂੰ ਮਿਲੇਗੀ |
ਦਿੱਲੀ ਯੂਨੀਵਰਸਿਟੀ ਦੇ ਐਨ.ਸੀ.ਸੀ. ਕੋਆਰਡੀਨੇਟਰ ਮੇਜਰ ਪ੍ਰੋ. ਸੰਜੇ ਕੁਮਾਰ ਨੇ ਕਿਹਾ ਕਿ ਸਫ਼ਾਈ ਇਕ ਜੀਵਨਸ਼ੈਲੀ ਹੈ | ਸਾਨੂੰ ਸਾਰਿਆਂ ਨੂੰ ਇਸਨੂੰ ਅਪਣਾਉਣਾ ਪਵੇਗਾ | ਦਿੱਲੀ ਯੂਨੀਵਰਸਿਟੀ ਦੇ ਐਨ.ਐਸ.ਐਸ. ਕੋਆਰਡੀਨੇਟਰ ਡਾ. ਨਰਿੰਦਰ ਕੁਮਾਰ ਬਿਸ਼ਨੋਈ ਨੇ ਕਿਹਾ ਕਿ ਇਸ ਮੁਹਿੰਮ ਵਿਚ ਐਨ.ਸੀ.ਸੀ. ਅਤੇ ਐਨ.ਐਸ.ਐਸ. ਵਿਦਿਆਰਥੀਆਂ ਦੀ ਵਿਸ਼ੇਸ਼ ਜ਼ਿੰਮੇਵਾਰੀ ਹੈ | ਮੁੱਖ ਬੁਲਾਰਿਆਂ ਦੇ ਸੰਬੋਧਨ ਤੋਂ ਬਾਅਦ ਆਤਮਾ ਰਾਮ ਸਨਾਤਮ ਧਰਮ ਮਹਾਂਵਿਦਿਆਲਿਆ ਤੋਂ 'ਕਲੀਨ ਕੈਂਪਸ-ਗ੍ਰੀਨ ਕੈਂਪਸ' ਦੇ ਨਾਅਰੇ ਨਾਲ ਇਕ ਰੈਲੀ ਕੱਢੀ ਗਈ | ਉਥੋਂ ਰੈਲੀ ਸ੍ਰੀ ਵੈਂਕਟੇਸ਼ਵਰ ਮਹਾਂਵਿਦਿਆਲਿਆ, ਆਰੀਆ ਭੱਟ ਮਹਾਂਵਿਦਿਆਲਿਆ, ਮੋਤੀ ਲਾਲ ਨਹਿਰੂ ਮਹਾਂਵਿਦਿਆਲਿਆ ਅਤੇ ਰਾਮ ਲਾਲ ਆਨੰਦ ਮਹਾਂਵਿਦਿਆਲਿਆ ਪਹੁੰਚੀ | ਵਿਦਿਆਰਥੀ ਯੂਨੀਅਨ ਚੋਣਾਂ ਦੌਰਾਨ ਕੂੜਾ ਨਾ ਫੈਲੇ, ਇਸਦਾ ਸੰਦੇਸ਼ ਦਿੱਤਾ ਗਿਆ |
ਰੈਲੀ ਦੌਰਾਨ ਦਿੱਲੀ ਯੂਨੀਵਰਸਿਟੀ ਦੇ ਜੁਆਇੰਟ ਪ੍ਰੋਕਟਰ ਪ੍ਰੋ. ਕੋਟੇਸ਼ਵਰ ਰਾਓ ਅਤੇ ਵੱਡੀ ਗਿਣਤੀ ਵਿਚ ਅਧਿਆਪਕ, ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ | ਭਾਰੀ ਮੀਂਹ ਦੇ ਬਾਵਜੂਦ ਰੈਲੀ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦਾ ਉਤਸ਼ਾਹ ਦੇਖਣਯੋਗ ਸੀ |

ਪਿਛਲੀ ਖ਼ਬਰ ਸ੍ਰੀਮਦ ਭਾਗਵਤ ਕਥਾ ਦਾ ਆਯੋਜਨ ਅਗਲੀ ਖ਼ਬਰ ਦਿੱਲੀ ਰਾਸ਼ਟਰੀ ਚਿੜੀਆਘਰ ਵਿਚ ਬਰਡ ਫਲੂ ਦਾ ਖ਼ਤਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।